Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਸ਼ੱਕ ਦੇ ਘੇਰੇ ‘ਚ

By Admin Published 4 min read

ਸ਼ਿਵਸੈਨਾ ਨੇਤਾ ਦੁਰਗਾ ਗੁਪਤਾ ਕਤਲਕਾਂਡ ਚ ਜਬਰੀ ਬਣਾਏ ਜਾ ਰਹੇ ਗਵਾਹ ਵੱਲੋਂ ਖੁਦਕੁਸ਼ੀ

ਚੰਡੀਗੜ੍ਹ: ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਮਾਰਨ ਦੇ ਮਾਮਲੇ ਵਿੱਚ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵੱਲੋਂ ਗਵਾਹ ਬਣਨ ਲਈ ਪਾਏ ਜਾ ਰਹੇ ਦਬਾਅ ਤੋਂ ਤੰਗ ਆ ਕੇ ਖੰਨਾ ਦੇ ਬਿੱਲਾਂ ਵਾਲੀ ਛੱਪੜੀ ਇਲਾਕੇ ਵਿੱਚ ਰਹਿਣ ਵਾਲੇ ਰਾਮਪਾਲ ਨੇ ਬੀਤੇ ਦਿਨ (23 ਜਨਵਰੀ ਨੂੰ) ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ਵਿੱਚ ਐਨ. ਆਈ. ਏ. ਵੱਲੋਂ ਜਾਂਚ ਦੇ ਨਾਂ ‘ਤੇ ਵਰਤੇ ਜਾ ਰਹੇ ਹਰਬਿਆਂ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।ਪੰਜਾਬ ਵਿੱਚ ਮਿੱਥ ਕੇ ਕੀਤੀਆਂ ਗਈਆ ਹੱਤਿਆਵਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਨ.ਆਈ ਏ.ਮੋਚੀ ਦਾ ਕੰਮ ਕਰਨ ਵਾਲੇ ਰਾਮਪਾਲ ਨੂੰ ਮਾਮਲੇ ਵਿੱਚ ਸਰਕਾਰੀ ਗਵਾਹ ਬਣਾਉਣਾ ਚਾਹੁੰਦੀ ਸੀ। ਰਾਮਪਾਲ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਂਐਨ.ਆਈ ਏ. ਦੇ ਅਫਸਰ ਉਸਨੂੰ ਸਰਕਾਰੀ ਗਵਾਹ ਬਣਾਉਣ ਲਈ ਲਗਾਤਾਰ ਤੰਗ ਕਰ ਰਹੇ ਸਨ ਅਤੇ ਇਸ ਵਜ੍ਹਾ ਨਾਲ ਪਰੇਸ਼ਾਨ ਹੋ ਕੇ ਉਸਨੇ ਆਪਣੀ ਜਾਨ ਦੇ ਦਿੱਤੀ।ਜ਼ਿਕਰਯੋਗ ਹੈ ਕਿ ਸ਼ਿਵਸੈਨਾ ਨੇਤਾ ਦੁਰਗਾਦਾਸ ਗੁਪਤਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿੱਚ ਨਾਕਾਮ ਰਹਿਣ ਦੇ ਬਾਅਦ ਪੰਜਾਬ ਪੁਲਿਸ ਵੱਲੋਂ ਲੈ ਕੇ ਇਸਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਸੀ।ਇਸ ਹੱਤਿਆਕਾਂਡ ਦੇ ਤਾਰ ਵਿਦੇਸ਼ ਨਾਲ ਜੁੜੇ ਹੋਣ ਦੇ ਸਬੂਤ ਮਿਲਣ ਦੇ ਬਾਅਦ ਜਾਂਚ ਐਨ.ਆਈ ਏ ਦੇ ਹਵਾਲੇ ਕਰ ਦਿੱਤੀ ਗਈ।ਇਸ ਮਾਮਲੇ ਵਿੱਚ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਸਮੇਤ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਐਨਆਈਏ ਗਵਾਹਾਂ ਦੀ ਤਲਾਸ਼ ਵਿੱਚ ਸੀ। ਐਨਆਈਏ ਨੇ ਹਾਲ ਹੀ ਵਿੱਚ ਦੁਰਗਾਦਾਸ ਗੁਪਤਾ ਹੱਤਿਆਕਾਂਡ ਵਿੱਚ ਸ਼ਿਵਸੈਨਾ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ ਅਨੁਜ ਗੁਪਤਾ ਸਮੇਤ ਕਈ ਨੇਤਾਵਾਂ ਵੱਲੋਂ ਪੁੱਛਗਿਛ ਕੀਤੀ ਸੀ।
ਐਨਆਈਏ ਇਨ੍ਹਾਂ ਨੇਤਾਵਾਂ ਨੂੰ ਲੈ ਕੇ ਲਲਹੇੜੀ ਰੋਡ ਵੀ ਗਈ ਸੀ, ਜਿੱਥੇ ਦੁਰਗਾਦਾਸ ਗੁਪਤਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਆਸਪਾਸ ਦੇ ਦੁਕਾਨਦਾਰਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਗਿਆ ਸੀ, ਪਰ ਐਨਆਈਏ ਨੂੰ ਖਾਸ ਸਫਲਤਾ ਨਹੀਂ ਮਿਲੀ ਸੀ।
ਐਨਆਈਏ ਨੂੰ ਇਸ ਦੌਰਾਨ ਪਤਾ ਚੱਲਿਆ ਸੀ ਕਿ ਉੱਥੇ ਤੋਂ ਕੁਝ ਹੀ ਕਦਮਾਂ ਦੀ ਦੂਰੀ ਉੱਤੇ ਮੋਚੀ ਰਾਮਪਾਲ ਬੈਠਦਾ ਹੈ। ਇਸ ਮੋਚੀ ਨੇ ਹੀ ਦੁਰਗਾ ਨੂੰ ਲਹੂ ਲੁਹਾਨ ਹਾਲਤ ਵਿੱਚ ਚੁੱਕਿਆ ਸੀ ਅਤੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਸੀ।
ਐਨਆਈਏ ਨੂੰ ਮੋਚੀ ਰਾਮਪਾਲ ਵਿੱਚ ਹੀ ਆਖਰੀ ਉਮੀਦ ਨਜ਼ਰ ਆ ਰਹੀ ਸੀ। ਰਾਮਪਾਲ ਨੂੰ ਵੀ ਪੁੱਛਗਿਛ ਲਈ ਬੁਲਾਇਆ ਗਿਆ ਸੀ। ਰਾਮਪਾਲ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਐਨਆਈਏ ਰਾਮਪਾਲ ਨੂੰ ਦਿੱਲੀ ਲੈ ਜਾਣ ਦੀ ਤਿਆਰੀ ਵਿੱਚ ਸੀ। ਇਸ ਵਜ੍ਹਾ ਨਾਲ ਉਹ ਪਰੇਸ਼ਾਨ ਸੀ।55 ਸਾਲਾ ਰਾਮਪਾਲ ਨੂੰ ਮੰਗਲਵਾਰ ਦੀ ਸਵੇਰੇ ਪੁੱਛਗਿਛ ਲਈ ਬੁਲਾਇਆ ਗਿਆ ਸੀ। ਮੰਗਲਵਾਰ ਦੀ ਸਵੇਰੇ ਕਰੀਬ 8.0 ਵਜੇ ਰਾਮਪਾਲ ਘਰ ‘ਚੋਂ ਤਾਂ ਨਿਕਲਿਆ ਪਰ ਸਰਹਿੰਦ ਨਹਿਰ ਉੱਤੇ ਪਹੁੰਚਕੇ ਉਸਨੇ ਘਰਵਾਲਿਆਂ ਨੂੰ ਫੋਨ ਕੀਤਾ। ਫੋਨ ਉੱਤੇ ਹੀ ਰਾਮਪਾਲ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਕਿ ਉਹ ਨਹਿਰ ਵਿੱਚ ਛਾਲ ਮਾਰਕੇ ਜਾਨ ਦੇਣ ਜਾ ਰਿਹਾ ਹੈ।ਪਰਿਵਾਰ ਦੇ ਲੋਕ ਜਦੋਂ ਤੱਕ ਨਹਿਰ ਉੱਤੇ ਪਹੁੰਚਦੇ ਰਾਮਪਾਲ ਖੁਦਕੁਸ਼ੀ ਕਰ ਚੁੱਕਿਆ ਸੀ। ਉਸਦੀ ਲਾਸ਼ ਨੂੰ ਬਾਹਰ ਕੱਢਕੇ ਹਸਪਤਾਲ ਲੈ ਜਾਇਆ ਗਿਆ। ਰਾਮਪਾਲ ਦੇ ਬੇਟੇ ਮਨੀਸ਼ ਦਾ ਕਹਿਣਾ ਹੈ ਕਿ ਦੁਰਗਾਦਾਸ ਦੀ ਹੱਤਿਆ ਦੇ ਸਮੇਂ ਉੱਥੇ ਕਾਫ਼ੀ ਲੋਕ ਮੌਜੂਦ ਸਨ, ਪਰ ਐਨਆਈਏ ਕੇਵਲ ਉਸਦੇ ਪਿਤਾ ਉੱਤੇ ਮੌਕੇ ਦਾ ਗਵਾਹ ਬਨਣ ਦਾ ਦਬਾਅ ਬਣਾ ਰਹੀ ਸੀ।ਰਾਮਪਾਲ ਦੀ ਪਤਨੀ ਕਮਲੇਸ਼ ਦਾ ਵੀ ਕਹਿਣਾ ਹੈ ਕਿ ਕਾਫ਼ੀ ਸਮੇਂ ਤੋਂ ਉਸਦੇ ਪਤੀ ਨੂੰ ਤੰਗ ਕੀਤਾ ਜਾ ਰਿਹਾ ਸੀ। ਕਈ ਲੋਕਾਂ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਉਨ੍ਹਾਂ ਦਾ ਪਿੱਛਾ ਛਡਾਇਆ ਜਾਵੇ, ਪਰ ਦਿੱਲੀ ਤੋਂ ਆਈ ਪੁਲਿਸ ਵਾਰ ਵਾਰ ਮੇਰੇ ਪਤੀ ਨੂੰ ਤੰਗ ਕਰਦੀ ਰਹੀ। ਟਾਰਚਰ ਕੀਤਾ ਜਾਂਦਾ ਰਿਹਾ।ਰਾਮਪਾਲ ਦੀ ਪਤਨੀ ਨੇ ਨਾਲ ਹੀ ਇਲਜ਼ਾਮ ਲਗਾਇਆ ਕਿ ਰਾਮਪਾਲ ਨੂੰ ਐਨਆਈਏ ਨੇ ਧਮਕੀ ਦਿੱਤੀ ਸੀ ਕਿ ਮੰਗਲਵਾਰ ਨੂੰ ਗੱਡੀ ਭੇਜਕੇ ਉਸਨੂੰ ਉਠਾ ਲਿਆ ਜਾਵੇਗਾ। ਇਸ ਤੋਂ ਡਰਕੇ ਰਾਮਪਾਲ ਨੇ ਖੁਦਕੁਸ਼ੀ ਕਰ ਲਈ।ਉਥੇ ਹੀ ਪੁਲਿਸ ਨੇ ਐਨਆਈਏ ਦੁਆਰਾ ਰਾਮਪਾਲ ਉੱਤੇ ਗਵਾਹ ਬਨਣ ਦਾ ਦਬਾਅ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਖੰਨਾ ਪੁਲਿਸ ਥਾਣੇ ਦੇ ਮੁਖੀ ਰਜਨੀਸ਼ ਸੂਦ ਨੇ ਕਿਹਾ ਕਿ ਕਿਸੇ ਵੀ ਕੇਸ ਵਿੱਚ ਕਿਸੇ ਉੱਤੇ ਗਵਾਹ ਬਨਣ ਦਾ ਦਬਾਅ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਵਾਰਦਾਤ ਰਾਮਪਾਲ ਦੀ ਦੁਕਾਨ ਦੇ ਨਜਦੀਕ ਹੀ ਹੋਈ ਸੀ, ਇਸ ਲਈ ਐਨਆਈਏ ਨੇ ਉਸਨੂੰ ਹੋਰ ਲੋਕਾਂ ਦੀ ਤਰ੍ਹਾਂ ਪੁੱਛਗਿਛ ਲਈ ਬੁਲਾਇਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp