ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਦੋ ਔਰਤਾਂ ਨੂੰ ਪਾਰਟੀ ਵਿੱਚੋਂ ਕਿਉਂ ਕੱਢਿਆ?

ਆਟਵਾ:-ਟਰੂਡੋ ਨੇ ਵਾਰ-ਵਾਰ ਇਹ ਕਿਹਾ ਸੀ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਇਨ੍ਹਾਂ ਦੋ ਮੰਤਰੀਆਂ ਵਿਚਕਾਰ ਭਰੋਸਾ ਨਹੀਂ ਰਿਹਾ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਉੱਪਰ ਇੱਕ ਕਥਿਤ ਭ੍ਰਿਸ਼ਟਾਚਾਰੀ ਕੰਪਨੀ ਦੀ ਹਮਾਇਤ ਦਾ ਇਲਜ਼ਾਮ ਲਗਾਉਣ ਵਾਲੀਆਂ ਦੋ ਸੰਸਦ ਮੈਂਬਰਾਂ ਨੂੰ ਆਪਣੀ ਲਿਬਰਲ ਪਾਰਟੀ ‘ਚੋਂ ਕੱਢ ਦਿੱਤਾ ਹੈ।ਜੋਡੀ ਵਿਲਸਨ-ਰੇਬੋਲਡ ਅਤੇ ਜੇਨ ਫਿਲਪੋਟ ਨੇ ਕੈਬਨਿਟ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਪਾਰਟੀ ’ਚੋਂ ਕੱਢਿਆ ਜਾਣਾ ਇਸ ਪਰਿਪੇਖ ਵਿੱਚ ਵੇਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਚੋਣਾਂ ਕੁਝ ਹੀ ਮਹੀਨੇ ਦੂਰ ਹਨ।ਮੂਲ ਇਲਜ਼ਾਮ ਹੈ ਕਿ ਟਰੂਡੋ ਨੇ ਰਿਸ਼ਵਤਖੋਰੀ ਦੀ ਮੁਲਜ਼ਮ ਇੱਕ ਕੈਨੇਡੀਅਨ ਕੰਪਨੀ ਐੱਸਐੱਨਸੀ-ਲੈਵਲੀਨ ਦੀ ਸਿਫਾਰਿਸ਼ ਕੀਤੀ ਹੈ ਕਿ ਉਸ ਉੱਪਰ ਸਖ਼ਤ ਕਾਰਵਾਈ ਨਾ ਹੋਵੇ। ਟਰੂਡੋ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਚੁੱਕੇ ਹਨ।
ਇਸ ਕੰਪਨੀ ਨੇ ਕਥਿਤ ਤੌਰ ‘ਤੇ ਗੱਦਾਫ਼ੀ ਦੇ ਦੌਰ ਵਿੱਚ ਲੀਬੀਆ ‘ਚ ਉਸਾਰੀ ਦੇ ਠੇਕਿਆਂ ਲਈ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ।ਹੁਣ ਇਹ ਕੰਪਨੀ ਖੁੱਲ੍ਹ ਕੇ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੁਝ ਹੋਰ ਸਜ਼ਾ, ਜਿਵੇਂ ਕਿ ਕੋਈ ਜੁਰਮਾਨਾ, ਹੀ ਲੱਗੇ।ਜੋਡੀ ਵਿਲਸਨ-ਰੇਬੋਲਡ ਦਾ ਇਲਜ਼ਾਮ ਹੈ ਕਿ ਉਨ੍ਹਾਂ ਉੱਪਰ ਟਰੂਡੋ ਦੇ ਕਰੀਬੀਆਂ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬਤੌਰ ਕਾਨੂੰਨ ਮੰਤਰੀ ਕੰਪਨੀ ਦੀ ਇਸ ਦਲੀਲ ਨੂੰ ਮੰਨ ਲੈਣ, ਪਰ ਜਦੋਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ।ਇਸ ਵਿਵਾਦ ਦਾ ਟਰੂਡੋ ਦੇ ਅਕਸ ਉੱਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ।ਵਿਰੋਧੀ ਧਿਰ ਕੰਜ਼ਰਵੇਟਿਵਜ਼ ਦੇ ਨੇਤਾ, ਐਂਡਰਿਊ ਸਕੀਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹਣ ਵਾਲੀਆਂ ਦੋ ਆਗੂਆਂ ਨੂੰ ਪਾਰਟੀ ‘ਚੋਂ ਕੱਢ ਕੇ ਨਿਆਂ ਵਿੱਚ ਰੁਕਾਵਟ ਪੈਦਾ ਕੀਤੀ ਹੈ।ਟਰੂਡੋ ਨੇ ਵਾਰ-ਵਾਰ ਇਹ ਕਿਹਾ ਸੀ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਇਨ੍ਹਾਂ ਦੋ ਮੰਤਰੀਆਂ ਵਿਚਕਾਰ ਭਰੋਸਾ ਨਹੀਂ ਰਿਹਾ। ਫਿਲਪੋਟ ਨੇ ਤਾਂ ਇਹ ਵੀ ਕਿਹਾ ਸੀ ਕਿ ਟਰੂਡੋ ਦੀ ਕਥਿਤ ਸ਼ਮੂਲੀਅਤ ਵਾਲੇ ਇਸ ਮਾਮਲੇ ਦੀਆਂ ਕਈ ਪਰਤਾਂ ਅਜੇ ਖੁੱਲ੍ਹੀਆਂ ਹੀ ਨਹੀਂ।ਟਰੂਡੋ ਨੇ ਇਨ੍ਹਾਂ ਨੂੰ ਕੱਢਣ ਦੇ ਆਪਣੇ ਫੈਸਲੇ ਪਿੱਛੇ ਮੁੱਖ ਕਾਰਣ ਦੱਸਿਆ ਕਿ ਵਿਲਸਨ-ਰੇਬੋਲਡ ਨੇ ਇੱਕ ਸਾਬਕਾ ਅਧਿਕਾਰੀ ਨਾਲ ਗੱਲਬਾਤ ਰਿਕਾਰਡ ਕਰ ਕੇ ਇਹ ਇਲਜ਼ਾਮ ਲਗਾਇਆ ਕਿ ਉਨ੍ਹਾਂ ਉੱਪਰ ਵਾਕਈ ਕੰਪਨੀ ਨੂੰ ਢਿੱਲ ਦੇਣ ਦਾ ਦਬਾਅ ਸੀ।
ਇਹ ਵਿਵਾਦ ਕਈ ਹਫਤੇ ਤੋਂ ਜਾਰੀ ਹੈ ਅਤੇ ਇਸ ਤੋਂ ਬਾਅਦ, ਸਰਵੇਖਣਾਂ ਮੁਤਾਬਕ ਟਰੂਡੋ ਦੀ ਪ੍ਰਸਿੱਧੀ ਲਗਾਤਾਰ ਡਿੱਗੀ ਹੈ।ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਇਸ ਲਈ ਕੱਢਿਆ ਹੈ ਕਿਉਂਕਿ ਉਨ੍ਹਾਂ ਨੇ 2014 ਵਿੱਚ ਜਿੱਤਣ ਵੇਲੇ ਇਹ ਸਹੁੰ ਖਾਧੀ ਸੀ ਕਿ ਉਹ ਧੜੇਬਾਜ਼ੀ ਨੂੰ ਸਮਾਪਤ ਕਰ ਦੇਣਗੇ।ਉਨ੍ਹਾਂ ਕਿਹਾ, “ਅਜੇ ਵੀ ਦੋਹਾਂ ਮਹਿਲਾਵਾਂ ਦੀ ਇੱਛਾ ਹੈ ਕਿ ਉਹ ਲਿਬਰਲ ਪਾਰਟੀ ਵੱਲੋਂ ਚੋਣ ਲੜਨਾ ਚਾਹੁਣਗੀਆਂ ਕਿਉਂਕਿ ਇਨ੍ਹਾਂ ਇਲਜ਼ਾਮਾਂ ਰਾਹੀਂ ਉਨ੍ਹਾਂ ਨੇ “ਵਿਰੋਧ ਨਹੀਂ ਸਗੋਂ ਪਾਰਟੀ ਦੀ ਭਲਾਈ ਕੀਤੀ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.