Ad-Time-For-Vacation.png

ਕੈਨੇਡਾ ‘ਚ ਮਾਪਿਆਂ ਲਈ ਅਰਜ਼ੀਆਂ ਦੀ ਗਿਣਤੀ ‘ਚ ਕੀਤਾ ਵਾਧਾ

ਟੋਰਾਂਟੋ, (ਸਤਪਾਲ ਸਿੰਘ ਜੌਹਲ)- 2019 ਲਈ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਮਾਪਿਆਂ/ਦਾਦਕਿਆਂ/ਨਾਨਕਿਆਂ ਲਈ ਅਰਜ਼ੀਆਂ ਦੀ ਗਿਣਤੀ 17,000 ਤੋਂ ਵਧਾ ਕੇ 20,000 ਕਰ ਦਿੱਤੀ ਗਈ ਹੈ ਤੇ ਵਿਵਾਦਤ ਲਾਟਰੀ ਸਿਸਟਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਅਰਜ਼ੀਆਂ ਦਾ ਨਿਪਟਾਰਾ ਕਰਨ ਵਿਚ ਤੇਜ਼ੀ ਲਿਆਂਦੀ ਗਈ ਹੈ ਜਿਸ ਨਾਲ ਜ਼ਿਆਦਾ ਅਰਜ਼ੀਆਂ ਸਵਿਕਾਰ ਕਰਨਾ ਸੰਭਵ ਹੋ ਗਿਆ ਹੈ। ਬੀਤੇ ਕੁਝ ਸਾਲਾਂ ਦੌਰਾਨ ਅਪਲਾਈ ਕਰਨ ਲਈ ਬਿਨੈਕਾਰ ਦੀ ਚੋਣ ਕੰਪਿਊਟਰ ਦੇ (ਰੈਂਡਮ ਸਿਲੈਕਸ਼ਨ) ਸਿਸਟਮ ਰਾਹੀਂ ਕੀਤੀ ਜਾਂਦੀ ਰਹੀ ਹੈ, ਜਿਸ ਨਾਲ ਬਹੁਤ ਸਾਰੇ ਅਜਿਹੇ ਲੋਕ ਅਪਲਾਈ ਕਰਨ ਤੋਂ ਵਾਂਝੇ ਰਹਿ ਰਹੇ ਸਨ ਜੋ ਆਪਣੇ ਮਾਪਿਆਂ/ ਦਾਦਕਿਆਂ/ ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸ। ਹੁਣ ਉਹ ਵਿਤਕਰੇ ਭਰਪੂਰ ਸਿਸਟਮ ਖ਼ਤਮ ਕਰਕੇ 2019 ਵਿਚ ਇਮੀਗ੍ਰੇਸ਼ਨ ਦੀ ਪੇਰੈਂਟਸ/ਗਰੈਂਡ ਪੇਰੈਂਟਸ ਕੈਟੇਗਰੀ ਵਿਚ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ
ਇਮੀਗ੍ਰੇਸ਼ਨ ਵਿਭਾਗ ਨੂੰ ਪਹਿਲਾਂ ਮਿਲਣਗੀਆਂ, ਉਹ ਸਵਿਕਾਰ ਕੀਤੀਆਂ ਜਾਣਗੀਆ ਅਤੇ 20,000 ਦੀ ਗਿਣਤੀ ਪੂਰੀ ਹੋ ਜਾਣ ਤੋਂ ਬਾਅਦ ਹੋਰ ਅਰਜ਼ੀਆਂ ਨਹੀਂ ਲਿਆ ਜਾਇਆ ਕਰਨਗੀਆਂ। ਮੰਤਰੀ ਹੁਸੈਨ ਨੇ ਕਿਹਾ ਕਿ ਇਨ੍ਹਾਂ ਨਵੀਂਆਂ ਸੋਧਾਂ ਨਾਲ ਕੈਨੇਡਾ ਸਰਕਾਰ ਨੇ ਪਰਿਵਾਰਾਂ ਨੂੰ ਇਕੱਠੇ ਕਰਨ ਵਿਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। 2011 ਵਿਚ ਇਮੀਗ੍ਰੇਸ਼ਨ ਅਮਲੇ ਕੋਲ ਮਾਪਿਆਂ ਦੀਆਂ ਅਰਜ਼ੀਆਂ ਦੀ ਗਿਣਤੀ 1,67,000 ਸੀ, ਜਿਸ ਨੂੰ ਨਿਪਟਾ ਕੇ 2018 ਤੱਕ 26,000 ਕੀਤਾ ਗਿਆ।ḩ ਬੀਤੇ ਦਿਨੀਂ 2018 ਲਈ ਅਰਜ਼ੀਆਂ ਦੀ ਗਿਣਤੀ 10,000 ਤੋਂ ਵਧਾ ਕੇ 17,000 ਕਰਨ ਦਾ ਐਲਾਨ ਵੀ ਮੰਤਰੀ ਹੁਸੈਨ ਵਲੋਂ ਹੀ ਕੀਤਾ ਗਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.