ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਇਕ ਭਾਰਤੀ ਨੂੰ ਸਪਿਰਟ ਏਅਰਲਾਈਨਜ਼ ਦੇ ਜਹਾਜ਼ ਵਿਚ ਸੁੱਤੀ ਪਈ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪ੍ਰਭੂ ਰਾਮਾਮੂਰਤੀ (35) ਨੂੰ ਇਸੇ ਸਾਲ ਦੀ ਸ਼ੁਰੂਆਤ ਵਿਚ ਉਕਤ ਔਰਤ ਨੂੰ ਛੂਹਣ ਲਈ ਪਿਛਲੇ ਹਫ਼ਤੇ ਫੈਡਰਲ ਜੂਰੀ ਵਲੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਇਸ ਮਾਮਲੇ ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਘਟਨਾ 3 ਜਨਵਰੀ ਦੀ ਹੈ ਅਤੇ ਰਾਮਾਮੂਰਤੀ ਦੀ ਪਤਨੀ ਹੋਰ ਸੀਟ ‘ਤੇ ਬੈਠੀ ਸੀ। ਘਟਨਾ ਉਪਰੰਤ ਪੀੜਤ ਔਰਤ ਨੇ ਐਫ.ਬੀ.ਆਈ. ਏਜੰਟਾਂ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਰਾਮਾਮੂਰਤੀ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਗਿਆ। ਅਦਾਲਤ ਵਲੋਂ ਉਸ ਨੂੰ ਸਜ਼ਾ ਦੇਣ ਲਈ 12 ਦਸੰਬਰ ਨਿਸਚਿਤ ਕੀਤੀ ਗਈ ਹੈ। ਦੂਜੇ ਪਾਸੇ ਅਮਰੀਕੀ ਅਟਾਰਨੀ ਮੈਥਿਊ ਸ਼ਨਈਡਰ ਨੇ ਕਿਹਾ ਕਿ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਤੋਂ ਬਾਅਦ ਭਾਰਤ ਵਾਪਸ ਭੇਜਿਆ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

