Skip to content
Friday, October 30, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਬਿਹਾਰ ਵਿੱਚ ਔਰਤ ਨੂੰ ਨਗਨ ਕਰਕੇ ਘੁੰਮਾਇਆ

By Admin Published 2 min read

ਭੋਜ ਪੁਰ(ਨੀਰਜ ਪ੍ਰਿਅਦਰਸ਼ੀ) ੁਇਥੇ ਭੀੜ ਵੱਲੋਂ ਇੱਕ ਮਹਿਲਾ ਨੂੰ ਨੰਗਾ ਕਰਕੇ ਘੁਮਾਇਆ ਫਿਰ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ
ਬਿਹਾਰ ਵਿੱਚ ਭੋਜਪੁਰ ਦੇ ਬਿਹੀਆ ਬਾਜ਼ਾਰ ਦੀ ਇਸ ਗਲ਼ੀ ਵਿਚ ਮੰਗਲਵਾਰ ਨੂੰ ਲੋਕ ਕੈਮਰੇ ਉੱਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ। ਇਹ ਉਹੀ ਥਾਂ ਹੈ, ਜਿੱਥੇ ਇੱਕ ਦਿਨ ਪਹਿਲਾਂ ਕੁਝ ਲੋਕਾਂ ਨੇ ਇੱਕ ਔਰਤ ਨੂੰ ਕੁੱਟਮਾਰ ਕਰਦਿਆਂ ਨੰਗੀ ਕਰਕੇ ਘੁੰਮਾਇਆ ਸੀ।ਸਥਾਨਕ ਦੁਕਾਨਦਾਰ ਸਿਰਫ਼ ਇੰਨਾ ਹੀ ਬੋਲ ਰਹੇ ਹਨ ਕਿ ਪੁਲਿਸ ਜਿਸ ਪਾਸੇ ਜਾ ਰਹੀ ਹੈ, ਤੁਸੀਂ ਵੀ ਉਸ ਪਾਸੇ ਚਲੇ ਜਾਓ।ਇਸ ਹਫ਼ਤੇ ਦਾ ਸੋਮਵਾਰ ਹਿੰਦੂ ਕੈਲੰਡਰ ਅਨੁਸਾਰ ਸਾਉਣ ਮਹੀਨੇ ਦਾ ਆਖਰੀ ਸੋਮਵਾਰ ਸੀ, ਇਸ ਲਈ ਬਿਹੀਆ ਬਾਜ਼ਾਰ ਦੇ ਪੰਚਮੁਖੀ ਸ਼ਿਵ ਮੰਦਿਰ ‘ਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਨਾਲ ਹੀ ਭੰਡਾਰਾ ਵਰਤਾਇਆ ਜਾਣਾ ਸੀ।ਸ਼ਿਵ ਮੰਦਿਰ ਦੇ ਨਾਲ ਦੀ ਗਲੀ ਵਿੱਚ ਮੈਂ ਪੀੜਤ ਮਹਿਲਾ ਦੇ ਘਰ ਤੱਕ ਪਹੁੰਚਦਾ ਹਾਂ। ਗਲੀ ਵਿੱਚ ਅੱਗੇ ਜਾਣ ‘ਤੇ ਮੈਨੂੰ ਬਿਹੀਆ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਅਤੇ ਰੇਲ ਦੀਆਂ ਪਟੜੀਆਂ ਵੀ ਦਿਖਾਈ ਦੇ ਰਹੀਆਂ ਸਨ।ਇਨ੍ਹਾਂ ਪਟੜੀਆਂ ਦੇ ਨੇੜੇ ਸੋਮਵਾਰ ਦੀ ਸਵੇਰ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਲਾਸ਼ ਮਿਲਣ ਤੋਂ ਬਾਅਦ ਜੋ ਗੁੱਸੇ ਦੀ ਅੱਗ ਫੈਲੀ ਉਸ ਨੇ ‘ਚਾਂਦ ਮਹਿਲ’ ਨੂੰ ਸਾੜ ਦਿੱਤਾ ਸੀ।ਮੁੱਖ ਦਰਵਾਜ਼ੇ ਦੇ ਬਾਹਰ ਖੜ੍ਹੀਆਂ ਕੁਝ ਔਰਤਾਂ ਆਪਸ ਵਿੱਚ ਭੋਜਪੁਰੀ ਵਿੱਚ ਗੱਲ ਕਰ ਰਹੀਆਂ ਸਨ। ਉਨ੍ਹਾਂ ਨੇ ਦੱਸਿਆ, *ਰੋਜ਼ ਗੁਲਜ਼ਾਰ ਰਹਿੰਦਾ ਸੀ ਉਸਦਾ ਚਾਂਦ ਮਹਿਲ, ਹੁਣ ਤਾਂ ਸੜ ਕੇ ਇੰਨਾ ਕਾਲਾ ਹੋ ਗਿਆ ਕਿ ਪਛਾਣ ਵਿੱਚ ਵੀ ਨਹੀਂ ਆ ਰਿਹਾ।”ਦਰਅਸਲ ਚਾਂਦ ਮਹਿਲ ਉਸੇ ਪੀੜਤ ਮਹਿਲਾ ਦਾ ਘਰ ਹੈ, ਜਿਸ ਨੂੰ ਨੰਗੀ ਕਰ ਕੇ ਘਸੀਟਦੇ ਹੋਏ ਪੂਰੇ ਬਾਜ਼ਾਰ ਵਿੱਚ ਘੁੰਮਾਇਆ ਗਿਆ ਸੀ।ਸਥਾਨਕ ਪੱਤਕਾਰ ਮੁਕੇਸ਼ ਕੁਮਾਰ ਦੱਸਦੇ ਹਨ ਕਿ ਸਥਾਨਕ ਲੋਕਾਂ ਵਿੱਚ ਪਹਿਲਾਂ ਤੋਂ ਮਹਿਲਾ ਲਈ ਗੁੱਸਾ ਸੀ। ਲੋਕ ਅਜਿਹੇ ਇਲਜ਼ਾਮ ਲਾਉਂਦੇ ਰਹੇ ਹਨ ਕਿ ਉਹ ਹਲਚਲ ਥੀਏਟਰ ਗਰੁੱਪ ਦੀ ਆੜ ਵਿੱਚ ਦੇਹ ਵਪਾਰ ਕਰਦੀ ਸੀ।ਮੁਕੇਸ਼ ਕਹਿੰਦੇ ਹਨ, *ਮਹਿਲਾ ਦੇ ਘਰ ਦੇ ਸਾਹਮਣੇ ਤੋਂ ਲਾਸ਼ ਮਿਲਣ ਨੇ ਅੱਗ ‘ਤੇ ਘਿਓ ਪਾਉਣ ਦਾ ਕੰਮ ਕੀਤਾ। ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ। ਪੁਲਿਸ ਦੀ ਵੀ ਲਾਪਰਵਾਹੀ ਸੀ। ਪੁਲਿਸ ਚਾਹੁੰਦੀ ਤਾਂ ਔਰਤ ਨੂੰ ਬਚਾਇਆ ਜਾ ਸਕਦਾ ਸੀ। ਥਾਣੇ ਤੋਂ ਸਿਰਫ਼ ਤਿੰਨ ਸੋ ਮੀਟਰ ‘ਤੇ ਇਹ ਹਾਦਸਾ ਵਾਪਰਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp