ਕੈਨੇਡਾ ‘ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਮੌਤ , ਸਦਮੇ ‘ਚ ਪਰਿਵਾਰ

ਜਲਾਲਾਬਾਦ/ਵਿਨੀਪੈਗ,(ਨਿਖੰਜ )— ਕੈਨੇਡਾ ‘ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਹੈਦਰ ਖ਼ਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਜਲਾਲਬਾਦ ਦੇ ਦਸਮੇਸ਼ ਨਗਰ ਦਾ ਰਹਿਣ ਵਾਲਾ ਸੀ।  ਹੈਦਰ ਖ਼ਾਨ ਡਾ. ਸਿਤਾਰ ਖ਼ਾਨ ਦਾ ਪੁੱਤਰ ਸੀ, ਜਿਨ੍ਹਾਂ ਦਾ ਫਿਰੋਜਪੁਰ-ਫ਼ਾਜ਼ਿਲਕਾ ਮਾਰਗ ‘ਤੇ ਹੱਡੀਆਂ ਦਾ ਹਸਪਤਾਲ ਹੈ । ਹੈਦਰ ਕੈਨੇਡੀਅਨ ਸੂਬੇ ਮੈਨੀਟੋਬਾ ਦੇ ਸ਼ਹਿਰ ਵਿਨੀਪੈਗ ‘ਚ ਰਹਿ ਰਿਹਾ ਸੀ ਅਤੇ ਇੱਥੇ ਬੀਤੇ ਦਿਨ ਉਹ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਸਵੀਮਿੰਗ ਪੂਲ ‘ਤੇ ਨਹਾਉਣ ਗਿਆ ਸੀ ਅਤੇ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਉਹ 2016 ‘ਚ ਕੈਨੇਡਾ ਗਿਆ ਸੀ ਤਾਂ ਕਿ ਉਚੇਰੀ ਸਿੱਖਿਆ ਪ੍ਰਾਪਤ ਕਰ ਸਕੇ। ਪਰਿਵਾਰ ਨੇ ਕਿਹਾ ਕਿ ਉਹ ਇਸ ਦਰਦਨਾਕ ਖਬਰ ਕਾਰਨ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਇਸ ਦਾ ਡੂੰਘਾ ਸਦਮਾ ਲੱਗਾ ਹੈ। ਸਥਾਨਕ ਦਸਮੇਸ਼ ਨਗਰ ਦੇ ਨੇੜੇ ਸਥਿਤ ਨੂਰਾਨੀ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਨੇ ਇਕੱਠੇ ਹੋ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.