ਆਪਣੇ ਜਮਾਨੇ ਦੀ ਮਸ਼ਹੂਰ ਅਭਿਨੇਤਰੀ ਮੁਮਤਾਜ ਨੇ ਬਾਲੀਵੁੱਡ ‘ਚ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਸਨ। ਇਨ੍ਹਾਂ ਦੀ ਖੂਬਸੂਰਤੀ ਅਤੇ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ ਸ਼ੋਸਲ ਮੀਡੀਆ ‘ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਹੋਈ ਸੀ। ਮੁਮਤਾਜ ਦੀ ਇਸ ਤਸਵੀਰ ‘ਚ ਪਹਿਚਾਣ ਪਾਉਣਾ ਮੁਸ਼ਕਿਲ ਹੈ। ਇਸ ਤਸਵੀਰ ‘ਚ ਉਹ ਬਿਲਕੁਲ ਬਦਲੇ ਹੋਏ ਨਜ਼ਰ ਆ ਰਹੇ ਹਨ। 1974 ‘ਚ ਇਹ ਅਭਿਨੇਤਰੀ ਵਿਆਹ ਤੋਂ ਬਾਅਦ ਲੰਡਨ ਚਲੇ ਗਏ ਹਨ ਅਤੇ ਫਿਰ ਉਥੇ ਹੀ ਰਹਿਣ ਲੱਗ ਪਈ ਸੀ।
ਜ਼ਿਕਰਯੋਗ ਹੈ ਕਿ ਮੁਮਤਾਜ ਫਿਲਮ ‘ਡਾਕੂ ਮੰਗਲ ਸਿੰਘ’ ‘ਚ ਦਾਰਾ ਸਿੰਘ ਨਾਲ ਅਹਿਮ ਕਿਰਦਾਰ ‘ਚ ਨਜ਼ਰ ਆਏ ਸਨ। ਇਸ ਫਿਲਮ ‘ਚ ਮੁਮਤਾਜ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਮਤਾਜ ਰਾਜੇਸ਼ ਖੰਨਾ, ਸ਼ਮੀ ਕਪੂਰ ਅਤੇ ਧਰਮਿੰਦਰ ਵਰਗੇ ਦਿਗਜ਼ ਅਭਿਨੇਤਾਵਾਂ ਨਾਲ ਨਜ਼ਰ ਆ ਚੁੱਕੇ ਹਨ।