Skip to content
Wednesday, November 4, 2026 6°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਨੁਸ਼ਕਾ ਸ਼ਰਮਾ ਦਾ ਕੈਰੀਅਰ ਬੁਲੰਦੀਆਂ ‘ਤੇ

By Admin Published 1 min read

ਅੱਜ ਦੇ ਸਮੇਂ ਵਿਚ ਅਨੁਸ਼ਕਾ ਆਪਣੀ ਬਹੁਪਰਤੀ ਐਕਟਿੰਗ ਲਈ ਜਾਣੀ ਜਾਂਦੀ ਹੈ। ਫਿਲਮੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਅਨੁਸ਼ਕਾ ਪੱਤਰਕਾਰ ਬਣਨਾ ਚਾਹੁੰਦੀ ਸੀ। ਉਹ ਅੱਜ ਇਕ ਸਰਬਉੱਤਮ ਅਦਾਕਾਰਾ ਹੈ। ਅਨੁਸ਼ਕਾ ਨੇ ਆਪਣਾ ਇਹ ਸੁਪਨਾ ਅਸਲ ਜ਼ਿੰਦਗੀ ‘ਚ ਤਾਂ ਨਹੀਂ ਪਰ ਰੀਲ ਜੀਵਨ ਵਿਚ ਜ਼ਰੂਰ ਪੂਰਾ ਕਰ ਲਿਆ। ਫਿਲਮ ‘ਪੀਕੇ’ ਵਿਚ ਇਕ ਪੱਤਰਕਾਰ ਦੀ ਭੂਮਿਕਾ ਵਿਚ ਨਜ਼ਰ ਆਈ ਸੀ। ਅਨੁਸ਼ਕਾ ਦਾ ਜਨਮ ਯੂ. ਪੀ. ਦੇ ਅਯੋਧਿਆ ਵਿਚ 1 ਮਈ 1988 ਵਿਚ ਕਰਨਲ ਅਜੈ ਕੁਮਾਰ ਸ਼ਰਮਾ ਅਤੇ ਆਸ਼ਿਮਾ ਸ਼ਰਮਾ ਦੇ ਘਰ ਵਿਚ ਹੋਇਆ ਸੀ। ਉਨ੍ਹਾਂ ਦਾ ਇਕ ਵੱਡਾ ਭਰਾ ਵੀ ਹੈ, ਜਿਸ ਦਾ ਨਾਂਅ ਕਰਨੇਸ਼ ਹੈ। ਅਨੁਸ਼ਕਾ ਨੇ ਇਕ ਮੁਲਾਕਾਤ ਦੌਰਾਨ ਕਿਹਾ ਸੀ ਕਿ ਉਹ ਇਕ ਅਦਾਕਾਰਾ ਹੋਣ ਤੋਂ ਜ਼ਿਆਦਾ ਇਕ ਫੌਜੀ ਅਫ਼ਸਰ ਦੀ ਬੇਟੀ ਕਹਾਉਣ ਵਿਚ ਜ਼ਿਆਦਾ ਫ਼ਖਰ ਮਹਿਸੂਸ ਕਰਦੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ ‘ਰੱਬ ਨੇ ਬਨਾ ਦੀ ਜੋੜੀ’ (2008) ਤੋਂ ਕੀਤੀ ਸੀ। ਇਸ ਫਿਲਮ ਵਿਚ ਅਨੁਸ਼ਕਾ ਤਾਨੀ ਸਾਹਨੀ ਦੇ ਕਿਰਦਾਰ ਵਿਚ ਨਜ਼ਰ ਆਈ ਸੀ। ਇਹ ਫਿਲਮ ਉਨ੍ਹਾਂ ਦੇ ਲਈ ਇਸ ਲਈ ਵੀ ਖ਼ਾਸ ਸੀ ਕਿਉਂਕਿ ਉਨ੍ਹਾਂ ਨੂੰ ਸੁਪਰ ਸਟਾਰ ਸ਼ਾਹਰੁਖ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp