Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕੰਗਨਾ ਰਣੌਤ: ਅਸੀਂ ਫੀਲ ਨਹੀਂ ਕਰਦੇ

By Admin Published 2 min read

ਜ਼ਮਾਨੇ ਦੀ ਸਤਾਈ ਹੋਈ ਔਰਤ ਕਿਵੇਂ ਜ਼ਮਾਨੇ ਨੂੰ ਠੋਕਰ ਮਾਰ ਕੇ ਦੁਨੀਆ ਆਪਣੀ ਜੇਬ ਵਿਚ ਲੈ ਕੇ ਘੁੰਮਦੀ ਹੈ, ਇਹ ਸਭ ਕੰਗਨਾ ਰਣੌਤ ਤੋਂ ਸਿੱਖਿਆ ਜਾ ਸਕਦਾ ਹੈ। ਰਿਤਿਕ ਰੌਸ਼ਨ ਨਾਲ ਉਹ ਅਦਾਲਤਾਂ ਤੀਕਰ ਪਹੁੰਚੀ ਹੈ ਤੇ ਅਧਿਆਏ ਸੁਮਨ ਨਾਲ ਉਸ ਦੀ ਲੜਾਈ ਜਗ ਜ਼ਾਹਰ ਹੈ। ਕਰਨ ਜੌਹਰ ਤਾਂ ਕੰਗਨਾ ਸਾਹਮਣੇ ਭਿੱਜੀ ਬਿੱਲੀ ਬਣ ਜਾਂਦਾ ਹੈ। ਕੰਗਨਾ ਨੂੰ ਛੇੜਨਾ ਭੂੰਡਾਂ ਦੇ ਖੱਖਰ ਨੂੰ ਹੱਥ ਲਾਉਣ ਵਾਲੀ ਗੱਲ ਹੈ। ਲੋਕੀਂ ਤਾਂ ਇਹ ਵੀ ਕਹਿ ਰਹੇ ਹਨ ਕਿ ਕੰਗਨਾ ਰੋਜ਼ਾਨਾ ਹੀ ਇੰਡਸਟਰੀ ਨੂੰ ਭੰਡ ਰਹੀ ਹੈ। ਬੁਰਾ-ਭਲਾ ਕਹਿ ਰਹੀ ਹੈ ਜੇਕਰ ਕੰਗਨਾ ਦੀ ਨਜ਼ਰ ਵਿਚ ਇਹ ਇੰਡਸਟਰੀ ਐਨੀ ਹੀ ਮਾੜੀ ਹੈ ਤਾਂ ਉਹ ਇਥੇ ਕੀ ਕਰ ਰਹੀ ਹੈ। ਉਹ ਚੁੱਪ ਕਰਕੇ ਇਸ ਤੋਂ ਦੂਰ ਚਲੀ ਜਾਏ। ‘ਰੰਗੂਨ’ ਨਹੀਂ ਚਲੀ ਤੇ ਕੰਗਨਾ ਨੇ ਇਸ ਦਾ ਕਾਰਨ ਫ਼ਿਲਮ ‘ਚੋਂ ਉਸ ਦੇ ਦ੍ਰਿਸ਼ ਹਟਾ ਦੇਣੇ ਦੱਸਿਆ ਹੈ। ਕੰਗਨਾ ਦੀ ਨਵੀਂ ਫ਼ਿਲਮ ‘ਸਿਮਰਨ’ ਤਿਆਰ ਹੈ। ‘ਕਵੀਨ’ ਦੀ ਤਰ੍ਹਾਂ ਇਹ ‘ਸਿਮਰਨ’ ਵੀ ਨਾਇਕਾ ਪ੍ਰਧਾਨ ਹੋਏਗੀ। ਸ਼ੇਖਰ ਸੁਮਨ ਨੇ ਤਾਂ ਦੋ ਕਦਮ ਅਗਾਂਹ ਜਾ ਕੇ ਕਿਹਾ ਕਿ ਕੰਗਨਾ ਨੂੰ ਆਪਣਾ ਮੂੰਹ ਘੱਟ ਹੀ ਖੋਲ੍ਹਣਾ ਚਾਹੀਦਾ ਹੈ। ਗੱਲ-ਗੱਲ ‘ਤੇ ਡਰਾਮਾ, ਪੈਰ-ਪੈਰ ‘ਤੇ ਰੋਣਾ-ਧੋਣਾ, ਇਹ ਸਭ ਕੰਗਨਾ ਦੇ ਗੁਣ ਹਨ। ਕੰਗਨਾ ਨੇ ਇਹ ਸਭ ਸੁਣ ਕੇ ਚੁੱਪ ਵੱਟ ਲਈ ਹੈ। ਉਹ ਹੁਣ ਫੀਲ (ਮਹਿਸੂਸ) ਨਹੀਂ ਕਰਦੀ ਕਿ ਸਭ ਗੱਲਾਂ ਦੇ ਉਹ ਜਵਾਬ ਦੇਵੇ। ਸੋਨੂੰ ਨਿਗਮ ਦੇ ‘ਅਜਾਨ’ ਵਾਲੇ ਬਿਆਨ ‘ਤੇ ਵੀ ਕੰਗਨਾ ਦੁਖੀ ਹੀ ਨਜ਼ਰ ਆਈ ਪਰ ਉਸ ਨੇ ਮਹਿਸੂਸ ਕੁਝ ਨਹੀਂ ਹੋਣ ਦਿੱਤਾ। ਝਾਂਸੀ ਕੀ ਰਾਣੀ ਵਾਲਾ ਉਸ ਦਾ ਨਵਾਂ ਪੋਸਟਰ ਸਭ ਨੇ ਸਰਾਹਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp