Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਬਾਹੂਬਲੀ 2’ 1000 ਕਰੋੜ ਤੋਂ ਪਾਰ

By Admin Published 1 min read

ਮੁੰਬਈ: ‘ਬਾਹੂਬਲੀ 2’ ਬੌਕਸ ਆਫਿਸ ‘ਤੇ 1000 ਕਰੋੜ ਤੋਂ ਪਾਰ ਹੋ ਗਈ ਹੈ। ਫਿਲਮ ਨੇ ਭਾਰਤ ਵਿੱਚ 800 ਕਰੋੜ ਰੁਪਏ ਦੇ ਕਰੀਬ ਤੇ ਵਿਦੇਸ਼ ਵਿੱਚ 200 ਕਰੋੜ ਰੁਪਏ ਦੇ ਕਰੀਬ ਕਮਾ ਲਏ ਹਨ। ਇਹ ਪਹਿਲੀ ਭਾਰਤੀ ਫਿਲਮ ਜਿਸ ਨੇ ਇੰਨੀ ਕਲੈਕਸ਼ਨ ਕੀਤੀ ਹੈ।

ਇਸ ਮੌਕੇ ਫਿਲਮ ਦੇ ਮੁੱਖ ਕਿਰਦਾਰ ਪ੍ਰਭਾਸ ਨੇ ਆਪਣੇ ਫੈਨਜ਼ ਤੇ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦਾ ਧੰਨਵਾਦ ਕੀਤਾ। ਅਮਰੀਕਾ ਵਿੱਚ ਛੁੱਟੀਆਂ ਮਨਾ ਰਹੇ ਪ੍ਰਭਾਸ ਨੇ ਲਿਖਿਆ, ‘ਮੇਰੇ ਸਾਰੇ ਫੈਨਜ਼ ਲਈ ਇੱਕ ਵੱਡੀ ਜੱਫੀ। ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ। ਭਾਰਤ ਤੇ ਵਿਦੇਸ਼ ਦੇ ਮੇਰੇ ਹਰ ਫੈਨ ਦਾ ਦਿਲੋਂ ਧੰਨਵਾਦ। ਬਾਹੂਬਲੀ ਦਾ ਸਫਰ ਬਹੁਤ ਲੰਮਾ ਸੀ ਪਰ ਇਸ ਤੋਂ ਮੈਨੂੰ ਸਭ ਤੋਂ ਕੀਮਤੀ ਚੀਜ਼ ਤੁਹਾਡਾ ਪਿਆਰ ਮਿਲਿਆ ਹੈ।’

‘ਰਾਜਾਮੌਲੀ ਦਾ ਵੀ ਖਾਸ ਧੰਨਵਾਦ ਜਿਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਵਿਖਾਇਆ। ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਕਿਰਦਾਰ ਬਾਹੂਬਲੀ ਮੈਨੂੰ ਦਿੱਤਾ। ਇਹ ਸਫਰ ਬੇਹੱਦ ਖਾਸ ਰਿਹਾ ਹੈ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp