Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮਹਾਭਾਰਤ ਟਿਪਣੀ ਵਿਵਾਦ: ਹਾਈ ਕੋਰਟ ਪਹੁੰਚੇ ਕਮਲ ਹਸਨ

By Admin Published 1 min read

ਮਦੁਰੈ,: ਅਦਾਲਤ ਵਿਚ ਅਪਣੇ ਵਿਰੁਧ ਦਰਜ ਸ਼ਿ²ਕਾਇਤ ਨੂੰ ਖ਼ਾਰਜ ਕਰਨ ਦੀ ਮੰਗ ਨੂੰ ਲੈ ਕੇ ਅਦਾਕਾਰ ਕਮਲ ਹਸਨ ਮਦਰਾਸ ਹਾਈ ਕੋਰਟ ਪਹੁੰਚੇ। ਸ਼ਿਕਾਇਤ ਵਿਚ, ਹਿੰਦੂ ਮਹਾਕਾਵਿ ਮਹਾਭਾਰਤ ਵਿਰੁਧ ਉਨ੍ਹਾਂ ਵਲੋਂ ਕੀਤੀ ਗਈ ਕਥਿਤ ਅਪਮਾਨਜਨਕ ਟਿਪਣੀ ਲਈ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਇਹ ਟਿਪਣੀ ਇਕ ਟੀਵੀ ਇੰਟਰਵਿਊ ਦੌਰਾਨ ਕੀਤੀ ਸੀ ਜਿਸ ‘ਤੇ ਇਕ ਸਥਾਨਕ ਕਾਰੋਬਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ ‘ਤੇ ਤਿਰੂਨੇਲਵੇਲੀ ਜ਼ਿਲ੍ਹੇ ਦੀ ਵੈਲੌਰ ਮੈਜਿਸਟ੍ਰੇਟੀ ਅਦਾਲਤ ਨੇ ਹਸਨ ਨੂੰ ਪੰਜ ਮਈ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿਤਾ ਸੀ।

ਅਪਣੀ ਪਟੀਸ਼ਨ ਵਿਚ ਅਦਾਕਾਰ ਨੇ ਕਿਹਾ ਕਿ ਉਹ ਤਾਂ ਫ਼ਿਲਮੀ ਅਦਾਕਾਰਾਂ ਸਮੇਤ ਮਹਿਲਾਵਾਂ ਦੇ ਦਮਨ ਅਤੇ ਵਧਦੇ ਜਿਨਸੀ ਸੋਸ਼ਣ ਸਬੰਧੀ ਸਵਾਲ ਦਾ ਸਿਰਫ਼ ਸਵਾਲ ਦੇ ਰਹੇ ਸਨ। ਇਹ ਕੇਵਲ ਇਕ ਚਰਚਾ ਸੀ ਅਤੇ ਉਨ੍ਹਾਂ ਦਾ ਇਰਾਦਾ ਕਿਸੇ ਵਿਅਕਤੀ ਜਾਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਪਟੀਸ਼ਨ ‘ਤੇ ਸੁਣਵਾਈ ਹੋ ਸਕਦੀ ਹੈ। ਪਿਛਲੀ 21 ਅਪ੍ਰੈਲ ਨੂੰ ਮੈਜਿਸਟ੍ਰੇਟ ਸੇਂਥਿਲ ਕੁਮਾਰ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਇਕ ਕਾਰੋਬਾਰੀ ਸੰਗਠਨ ਦੇ ਚੇਅਰਮੈਨ ਦੁਆਰਾ ਦਾਇਰ ਪਟੀਸ਼ਨ ‘ਤੇ ਛੇਤੀ ਰੀਪੋਰਟ ਜਮ੍ਹਾਂ ਕਰਨ ਦਾ ਹੁਕਮ ਦਿਤਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp