ਕਿਸਾਨਾਂ ਨੂੰ ਪੁਰਾਣੇ 500 ਅਤੇ 1000 ਦੇ ਨੋਟਾਂ ਨਾਲਬੀਜ ਅਤੇ ਖਾਦਾਂ ਖਰੀਦਣ ਦੀ ਖੁੱਲ੍ਹ

ਸਹਿਕਾਰੀ ਬੈਂਕਾ ਰਾਹੀਂ ਕੀਤਾ ਕਾਲਾ ਧਨ ਚਿੱਟਾ:ਬਲੈਕੀਆਂ ਨੇ ਕਿਸਾਨਾ ਰਾਹੀਂ ਕਨੂੰਨ ਟੰਗਿਆਂ ਛਿਕੇ:ਸਰਕਾਰ ਤੇ ਵਿੱਤ ਮੰਤਰਾਲੇ ਦੇ ਉੁੱਡੇ ਹੋਸ਼

ਨਵੀਂ ਦਿੱਲੀ (ਅੱਜ ਦੀ ਅਵਾਜ਼):-ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦੀ ਮੰਗ ‘ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਨਾਲ ਬੀਜ ਅਤੇ ਖਾਦਾਂ ਖਰੀਦਣ ਦੀ ਇਜਾਜਤ ਦੇ ਦਿੱਤੀ ਹੈ। ਸਰਕਾਰ ਅਨੁਸਾਰ ਕਿਸਾਨ ਕੇਂਦਰ ਜਾਂ ਸੂਬਾ ਸਰਕਾਰਾਂ ਦੇ ਬੀਜ ਕੇਂਦਰਾਂ, ਦੁਕਾਨਾਂ ਤੋਂ ਪੁਰਾਣੇ ਨੋਟਾਂ ਨਾਲ ਬੀਜ ਅਤੇ ਖਾਦ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਯੂਨੀਵਰਸਿਟੀਆਂ, ਖੇਤੀ ਖੋਜ ਸੰਸਥਾਵਾਂ ਤੋਂ ਲੋੜੀਂਦਾ ਸਮਾਨ ਖਰੀਦਣ ਲਈ ਵੀ ਇਹ ਪੁਰਾਣੇ ਨੋਟ ਵਰਤਣ ਦੀ ਇਜਾਜਤ ਮਿਲ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਕਿਸਾਨਾਂ ਨੂੰ ਇੱਕ ਹਫਤੇ ਵਿੱਚ 25000 ਰੁਪਏ ਆਪਣੇ ਬੈਂਕ ਖਾਤਿਆਂ ਵਿੱਚੋਂ ਕਢਾਉਣ ਦੀ ਇਜਾਜਤ ਦਿੱਤੀ ਸੀ। ਘਰ ਵਿੱਚ ਵਿਆਹ ਸ਼ਾਦੀ ਜਾਂ ਹੋਰ ਜ਼ਰੂਰੀ ਕੰਮ ਵੀ 2.5 ਲੱਖ ਰੁਪਏ ਵੀ ਕਢਵਾਉਣ ਦੀ ਸਹੂਲਤ ਦਿੱਤੀ ਗਈ ਹੈ।

ਇਸ ਦੌਰਾਨ ਨੋਟਬੰਦੀ ਤੋਂ ਬਾਅਦ ਕਿਸਾਨਾਂ ਦੀ ਇਨਕਮ ਟੈਕਸ ਤੋਂ ਰਹਿਤ ਆਮਦਨ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਜਾਣ ਉੱਪਰ ਕੋਈ ਪਾਬੰਦੀ ਨਾ ਹੋਣ ਕਰਕੇ ਕਾਲੇ ਧਨ ਵਾਲਿਆਂ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਆਪਣਾ ਧਨ ਜਮ੍ਹਾਂ ਕਰਵਾਉਣਾ ਸ਼ੁਰੂ ਕਰ ਦਿੱਤਾ। ਸਿਆਸੀ ਨੇਤਾਵਾਂ, ਧਨਾਢ ਕਿਸਾਨਾਂ ਨੇ ਅਤੇ ਸਰਕਾਰੀ ਅਧਿਕਾਰੀਆਂ ਨੇ ਆਪਣਾ ਕਾਲਾ ਧਨ ਸਹਿਕਾਰੀ ਬੈਂਕਾਂ ਵਿੱਚ ਕਿਸਾਨਾਂ ਦੇ ਨਾਂਅ ਤੇ ਜਮ੍ਹਾਂ ਕਰਵਾਉਣ ਲਈ ਦੌੜਾਂ ਲਗਾ ਦਿੱਤੀਆਂ ਹਨ। ਇਨ੍ਹਾਂ ਲੋਕਾਂ ਲਈ ਸਹਿਕਾਰੀ ਬੈਂਕਾਂ ਦਾ ਕੰਪਿਊਟਰ ਨੈੱਟਵਰਕ ਤੋਂ ਬਾਹਰ ਹੋਣਾ ਵੀ ਵਰਦਾਨ ਸਿੱਧ ਹੋਇਆ। ਸਹਿਕਾਰੀ ਬੈਂਕਾਂ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਲੋਕਾਂ ਨੇ ਆਪਣੇ 500 ਅਤੇ 1000 ਦੇ ਜਮ੍ਹਾਂ ਕਰੋੜਾਂ ਰੁਪਏ ਨੋਟਬੰਦੀ ਤੋਂ ਪਹਿਲਾਂ ਦੀਆਂ ਪੁਰਾਣੀਆਂ ਮਿਤੀਆਂ ਵਿੱਚ ਜਮ੍ਹਾਂ ਕਰਵਾਉਂਦਿਆਂ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਦਿੱਤਾ। ਸਮੁੱਚੇ ਦੇਸ਼ ਵਿੱਚ ਸਹਿਕਾਰੀ ਬੈਂਕਾਂ ਰਾਹੀਂ ਕਾਲੇ ਧਨ ਨੂੰ ਚਿੱਟਾ ਕਰਨ ਦੀ ਇਸ ਲਹਿਰ ਨੇ ਕੇਂਦਰ ਸਰਕਾਰ ਅਤੇ ਵਿੱਤ ਮੰਤਰਾਲੇ ਦੇ ਹੋਸ਼ ਉਡਾ ਦਿੱਤੇ। ਇਸ ਮੁਹਿੰਮ ਨੂੰ ਰੋਕਣ ਲਈ ਕੇਂਦਰ ਨੇ ਤੁਰੰਤ ਰੂਪ ਵਿੱਚ ਸਹਿਕਾਰੀ ਬੈਂਕਾਂ ਵਿੱਚ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਉੱਪਰ ਪਾਬੰਦੀ ਲਗਾਉਣ ਦੇ ਨਾਲ-ਨਾਲ ਇਨ੍ਹਾਂ ਬੈਂਕਾਂ ਵਿੱਚੋਂ ਹੋਰ ਸਰਕਾਰੀ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਨ ਉੱਪਰ ਵੀ ਤੁਰੰਤ ਰੂਪ ਵਿੱਚ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਤੋਂ ਬਾਅਦ ਕਾਲੇ ਧਨ ਵਾਲੇ ਲੋਕਾਂ ਦੀ ਮੁਹਿੰਮ ਤਾਂ ਅੱਧ ਵਿਚਾਲੇ ਰੁਕੀ, ਪਰ ਇਸ ਨਾਲ ਦੇਸ਼ ਦੇ ਗਰੀਬ ਕਿਸਾਨ ਮੁਸ਼ਕਲ ਵਿੱਚ ਫਸ ਗਏ। ਉਨ੍ਹਾਂ ਦੀਆਂ ਛੋਟੀਆਂ ਰਕਮਾਂ ਦਾ ਧਨ ਵੀ ਨਵੇਂ ਨੋਟਾਂ ਵਿੱਚ ਬਦਲਣ ਤੋਂ ਰੁਕ ਗਿਆ। ਕੇਂਦਰ ਨੇ ਹੁਣ ਪੁਰਾਣੇ ਨੋਟਾਂ ਨਾਲ ਖਾਦਾਂ ਅਤੇ ਬੀਜ ਖਰੀਦਣ ਦੀ ਰਾਹਤ ਦਿੱਤੀ ਹੈ, ਪਰ ਹੋ ਸਕਦਾ ਹੈ ਕਿ ਇਸ ਖਾਦਾਂ ਅਤੇ ਬੀਜ ਖਰੀਦਣ ਨੂੰ ਲੈ ਕੇ ਵੀ ਕਾਲੇ ਧਨ ਵਾਲਾ ਮਾਫੀਆ ਮੁੜ ਕਿਸਾਨਾਂ ਦੇ ਭੇਸ ਵਿੱਚ ਆਪਣੇ ਪੁਰਾਣੇ ਨੋਟ ਚਲਾਉਣ ਲਈ ਸਰਗਰਮ ਹੋ ਜਾਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.