ਪੱਤਰ ਪੇ੍ਰਰਕ, ਸਮਰਾਲਾ : ਪਿੰਡ ਭੌਰਲਾ ਦੇ ਕਿਰਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ, ਜੋ ਕਿ ਇਕ ਪਾਸੇ ਰਾਜਸਥਾਨ ‘ਚ ਬੀਐੱਸਐੱਫ ‘ਚ ਨੌਕਰੀ ਕਰਦੇ ਹਨ, ਉੱਥੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਨੇਕ ਕਮਾਈ ‘ਚੋਂ ਸਰਕਾਰੀ ਪ੍ਰਰਾਇਮਰੀ ਸਕੂਲ ਭੌਰਲਾ ਦੇ 61 ਬੱਚਿਆਂ ਨੂੰ ਵਧੀਆ ਕੁਆਲਟੀ ਦੇ ਬੂਟ ਭੇਟ ਕੀਤੇ।
ਉਨ੍ਹਾਂ ਵੱਲੋਂ ਬੱਚਿਆਂ ਲਈ ਕੀਤੇ ਗਏ ਇਸ ਭਲਾਈ ਦੇ ਕਾਰਜ ਲਈ ਸਕੂਲ ਮੁਖੀ ਅਧਿਆਪਕ ਹਰਜੀਤ ਸਿੰਘ ਨੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਜਸਵੀਰ ਕੌਰ, ਮੇਵਾ ਸਿੰਘ ਆਦਿ ਹਾਜ਼ਰ ਸਨ।


