Ad-Time-For-Vacation.png

ਕਿਉਂ ਹੋ ਰਹੀ ਹੈ ਡਾ. ਦਿਲਗੀਰ ਵਿਰੁੱਧ ਕਾਰਵਾਈ

ਬੀਤੇ ਦਿਨ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਬਣਾਈ ਗਈ ਕਮੇਟੀ ਵਲੋਂ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਇਤਿਹਾਸ ਨੂੰ ਤੋੜਨ-ਮਰੋੜਨ ਦਾ ਕਥਿਤ ਤੌਰ ‘ਤੇ ਦੋਸ਼ੀ ਕਰਾਰ ਦੇਣਾ ਬਹਿਸ ਗੋਚਰਾ ਵਿਸ਼ਾ ਬਣ ਗਿਆ ਹੈ।ਚੇਤੇ ਰਹੇ ਕਿ ਦਸੰਬਰ 2016 ਵਿਚ ਡਾ. ਦਿਲਗੀਰ ਨੇ ਇਕ ਵੀਡੀਉ ਰਾਹੀਂ ਕਿਹਾ ਸੀ ਕਿ ਕਿਸੇ ਇਤਿਹਾਸ ਵਿਚ ਇਹ ਜ਼ਿਕਰ ਨਹੀਂ ਕਿ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਗ੍ਰਿਫ਼ਤਾਰ ਕਰਵਾਇਆ ਸੀ ਜਾਂ ਮੋਤੀ ਰਾਮ ਮਹਿਰਾ ਕਿਲ੍ਹੇ ਦੇ ਬੁਰਜ ਵਿਚ ਜਾ ਕੇ ਉਨ੍ਹਾਂ ਨੂੰ ਦੁੱਧ ਪਿਆਉਂਦਾ ਰਿਹਾ ਸੀ ਜਾਂ ਟੋਡਰ ਮੱਲ ਨੇ ਉਨ੍ਹਾਂ ਦੇ ਸਸਕਾਰ ਵਾਸਤੇ ਸੋਨੇ ਦੀਆਂ ਮੁਹਰਾਂ ਵਿਛਾਈਆਂ ਸਨ। ਉਸ ਦੇ ਇਸ ਵੀਡੀਉ ‘ਤੇ ਗਿ.ਗੁਰਬਚਨ ਸਿੰਘ ਨੇ ਪੜਤਾਲ ਵਾਸਤੇ ਇਕ ਕਮੇਟੀ ਬਣਾ ਦਿਤੀ।ਦਿਲਗੀਰ ਦਾ ਕਹਿਣਾ ਹੈ ਕਿ ਇਸ ਕਮੇਟੀ ਦਾ ਕੋਈ ਵੀ ਮੈਂਬਰ ਇਤਿਹਾਸ ਨਾਲ ਸਬੰਧਤ ਨਹੀਂ ਸੀ। ਇੰਦਰਜੀਤ ਸਿੰਘ ਗੋਗੋਆਣੀ ਤੇ ਹਰਸਿਮਰਨ ਸਿੰਘ ਨੂੰ ਛੱਡ ਕੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਨ। ਇੰਦਰਜੀਤ ਸਿੰਘ ਗੋਗੋਆਣੀ ਭਾਵੇਂ ਮੁਲਾਜ਼ਮ ਨਹੀਂ ਸੀ ਪਰ ਉਹ ਸ਼੍ਰੋਮਣੀ ਕਮੇਟੀ ਦੀ ਲਗਭਗ ਹਰ ਕਮੇਟੀ ਦਾ ਮੈਂਬਰ ਪਾਇਆ ਜਾਂਦਾ ਹੁੰਦਾ ਸੀ ਤੇ ਕਿਹਾ ਜਾਂਦਾ ਹੈ ਕਿ ਉਹ ਦਿਲਗੀਰ ਦਾ ਨਿਜੀ ਵਿਰੋਧੀ ਹੈ (ਜੋ ਗੋਗੋਆਣੀ ਦੀਆਂ ਵੀਡੀਉਜ਼ ਤੋਂ ਵੇਖਿਆ ਜਾ ਸਕਦਾ ਹੈ)। ਅਚੰਭੇ ਦੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸੱਤ ਮੈਂਬਰਾਂ ਅਤੇ ਇਤਿਹਾਸ ਲਿਖਾਏ ਜਾਣ ਵਾਸਤੇ ਬਣਾਈ ਕਮੇਟੀ ਵਿਚੋਂ ਇਕ ਵੀ ਮੈਂਬਰ ਇਸ ਕਮੇਟੀ ਵਿਚ ਨਹੀਂ ਸੀ।ਦਿਲਗੀਰ ਦੇ ਕਹੇ ਨੁਕਤਿਆਂ ਦੀ ਇਤਿਹਾਸ ਦੀ ਪਰਖ ਨਹੀਂ ਹੋਣੀ ਚਾਹੀਦੀ ਹੈ।ਜੋ ਨੁਕਤੇ ਡਾ. ਦਿਲਗੀਰ ਨੇ ਉਠਾਏ ਹਨ ਤੇ ਉਨਾ ਨੇ ਉਪ੍ਰੋਕਤ ਇਤਿਹਾਸਕ ਪੁਸਤਕਾਂ ਦਾ ਹਵਾਲਾ ਦਿੱਤਾ ਕਿ ਜੋ ਨੁਕਤੇ ਮੈਂ ਉਠਾਏ ਹਨ ਉਨਾ ਦਾ ਇਨਾ ਇਤਿਹਾਸਕ ਪੁਸਤਕਾਂ ਵਿੱਚ ਜ਼ਿਕਰ ਨਹੀਂਂ ਹੈ ਪਰ ਦੂਸਰੇ ਪਾਸੇ ਜੋ ਸਾਹਿਬਜ਼ਾਦਿਆ ਦੀ ਸ਼ਹੀਦੀ ਦਾ ਇਤਿਹਾਸ ਜੋ ਸੁਣਦੇ ਹਾਂ ਉਸਦਾ ਸੋਰਸ ਕੀ ਹੈ ਜਾਂ ਅਸਲੀਅਤ ਕੀ ਹੈ ਇਸ ਬਾਰੇ ਵਿਦਵਾਨਾ ਦੀ ਗੋਸ਼ਟੀ ਹੋਣੀਂ ਚਾਹੀਦੀ ਹੈ।

ਡਾ. ਦਿਲਗੀਰ ਨੇ ਕਿਹਾ ਕਿ ਮੈਂ ਚੈਲੰਜ ਕਰਦਾ ਹਾਂ ਕਿ ਕੋਈ ਸਾਬਤ ਕਰੇ ਕਿ ਕਵੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼, ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਜਾਂ ਸੁੱਖਾ ਸਿੰਘ ਜਾਂ ਕੁਇਰ ਸਿੰਘ ਦੇ ਗੁਰਬਿਲਾਸਾਂ ਵਿਚ ਕਿਤੇ ਵੀ ਇਹ ਲਿਖਿਆ ਹੈ ਕਿ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਗ੍ਰਿਫ਼ਤਾਰ ਕਰਵਾਇਆ ਸੀ ਜਾਂ ਮੋਤੀ ਰਾਮ ਮਹਿਰਾ ਕਿਲ੍ਹੇ ਦੇ ਬੁਰਜ ਵਿਚ ਜਾ ਕੇ ਉਨ੍ਹਾਂ ਨੂੰ ਦੁੱਧ ਪਿਆਉਂਦਾ ਰਿਹਾ ਸੀ ਜਾਂ ਟੋਡਰ ਮੱਲ ਨੇ ਉਨ੍ਹਾਂ ਦੇ ਸਸਕਾਰ ਵਾਸਤੇ ਸੋਨੇ ਦੀਆਂ ਮੁਹਰਾਂ ਵਿਛਾਈਆਂ ਸਨ।ਦਿਲਗੀਰ ਦਾ ਕਹਿਣਾ ਹੈ ਕਿ 16 ਜੂਨ ਦੇ ਦਿਨ ਗਿਆਨੀ ਗੁਰਬਚਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਦਿਲਗੀਰ ਦੇ ਵਿਰੁਧ ਬਣਾਈ ਕਮੇਟੀ ਨੇ ਦਿਲਗੀਰ ਨੂੰ ਇਤਿਹਾਸ ਨੂੰ ਤੋੜਨ-ਮਰੋੜਨ ਦਾ ਦੋਸ਼ੀ ਕਰਾਰ ਦਿਤਾ ਹੈ ਕਿਉਂ ਕਿ ਉਸ ਨੇ ਕਕਾਰਾਂ, ਸਰੋਵਰਾਂ, ਦਮਦਮੀ ਟਕਸਾਲ ਅਤੇ ਦਸਮਗ੍ਰੰਥ ਵਿਰੁਧ ਲਿਖਿਆ ਹੈ। ਹਾਲਾਂਕਿ ਗੱਲ ਤਾਂ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ, ਮੋਤੀ ਰਾਮ ਮਹਿਰਾ ਤੇ ਟੋਡਰ ਮੱਲ ਦੀ ਸੀ। ਉਹ ਨੁਕਤੇ ਛੱਡ ਕੇ ਦਿਲਗੀਰ ਵਲੋਂ ਦਮਦਮੀ ਟਕਸਾਲ ਅਤੇ ਦਸਮਗ੍ਰੰਥ ਵਿਰੁਧ ਲਿਖਣ ਦਾ ਬਹਾਨਾ ਬਣਾ ਕੇ ਉਸ ਵਿਰੁਧ ਫ਼ਤਵਾ ਜਾਰੀ ਕਰ ਦਿਤਾ ਗਿਆ।

ਡਾ. ਦਿਲਗੀਰ ਦਾ ਇਹ ਵੀ ਕਹਿੰਣਾ ਹੈ ਕਿ

  1. ਅਕਾਲ ਤਖ਼ਤ ਦਾ ਕੋਈ ਜਥੇਦਾਰ ਨਹੀਂ ਹੁੰਦਾ
  2. ਕੋਈ ਪੁਜਾਰੀ ਕਿਸੇ ਸਿੱਖ ਦੇ ਵਿਰੁਧ ਫ਼ਤਵਾ ਜਾਰੀ ਨਹੀਂ ਕਰ ਸਕਦਾ
  3. ਬਣਾਈ ਕਮੇਟੀ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸੀ ਨਾ ਕਿ ਵਿਦਵਾਨਾਂ ਦੀ,

ਦਿਲਗੀਰ ਕਹਿੰਦਾ ਹੈ ਸੱਭ ਧੋਖਾ ਹੈ। ਅਸਲ ਵਿਚ ਤਾਂ ਇਹ ਸਾਰੀ ਹਰਨਾਮ ਸਿੰਘ ਧੁੰਮਾ ਦੀ ਮੇਰੇ ਖਿਲਾਫ ਸਾਜ਼ਸ਼ ਸੀ।ਮੈਂ ਇਹ ਲਿਖਿਆ ਸੀ ਕਿ ਹਰਨਾਮ ਸਿੰਘ ਧੁੰਮਾ ਨੂੰ ਕੇ.ਪੀ. ਗਿੱਲ ਅਤੇ ਸੈਂਟਰਲ ਏਜੰਸੀਆਂ ਨੇ ਅਮਰੀਕਾ ਤੋਂ ਲਿਆ ਕੇ ਚੌਕ ਮਹਿਤਾ ਡੇਰਾ ਦਾ ਮੁਖੀ ਬਣਾਇਆ ਸੀ ਤੇ ਧੁੰਮਾ ਸਿਰਫ਼ ਇੰਟੈਲੀਜੈਂਸ ਦੀਆਂ ਹਦਾਇਤਾਂ ਹੇਠ ਹੀ ਕੰਮ ਕਰਦਾ ਹੈ। ਦੂਜਾ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਇਸੇ ਹਰਨਾਮ ਸਿੰਘ ਧੁੰਮਾ ਦੇ ਵੱਡੇ-ਵਡੇਰਿਆਂ ਨੇ ਗ੍ਰਿਫ਼ਤਾਰ ਕਰਵਾਇਆ ਸੀ। ਧੁੰਮਾ ਇਸ ਗੱਲ ਕਰ ਕੇ ਮੇਰੇ ਵਿਰੁਧ ਦੁਸ਼ਮਣੀ ਕਰ ਰਿਹਾ ਹੈ। ਉਹ ਤਾਂ ਮੈਨੂੰ ਕਤਲ ਕਰਵਾਉਣ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ। ਕਿਰਪਾਲ ਸਿੰਘ ਬਡੂੰਗਰ ਤੇ ਗੁਰਬਚਨ ਸਿੰਘ ਸਿਰਫ਼ ਧੁੰਮੇ ਦਾ ਹੁਕਮ ਹੀ ਵਜਾ ਰਹੇ ਹਨ।

ਡਾ. ਦਿਲਗੀਰ ਨੇ ਹੋਰ ਕਿਹਾ ਕਿ ਜਦ ਸ਼੍ਰੋਮਣੀ ਕਮਟੀ ਨੇ ਮਾਰਚ ਵਿਚ ਇੰਦਰਜੀਤ ਸਿੰਘ ਗੋਗੋਆਨੀ, ਵਰਿਆਮ ਸਿੰਘ ਤੇ ਅਮਰਜੀਤ ਸਿੰਘ ਨੂੰ ਦਸਮਗ੍ਰੰਥ ਸਬੰਧੀ ਸੰਵਾਦ ਵਾਸਤੇ ਫ਼ਰੈਂਕਫ਼ਰਟ (ਜਰਮਨ) ਭੇਜਿਆ ਸੀ ਤੇ ਇਹ ਦਲੀਲਾਂ ਦਾ ਜਵਾਬ ਨਾ ਦੇਣ ਤੋਂ ਡਰ ਕੇ ਉਥੋਂ ਭਗੌੜੇ ਹੋ ਗਏ ਸਨ, ਤਾਂ ਇੰਦਰਜੀਤ ਸਿੰਘ ਗੋਗੋਆਣੀ ਨੇ ਮੈਨੂੰ ਧਮਕੀ ਦਿੱਤੀ ਸੀ ਅਸੀਂ ਤੇਰੇ ਵਿਰੁਧ ਸੌ, ਦੋ ਸੌ ਸੰਤਾਂ ਤੇ ਸੰਸਥਾਵਾਂ ਦੇ ਨਾਂ ‘ਤੇ ਚਿੱਠੀਆਂ ਲਿਖਵਾ ਕੇ ਤੇਰੇ ਵਿਰੁਧ ਫ਼ਤਵਾ ਲਾ ਕੇ ਪੰਥ ਵਿਚੋਂ ਖ਼ਾਰਜ ਕਰਨ ਦਾ ਪਲਾਨ ਬਣਾ ਲਿਆ ਹੈ। ਤੂੰ ਧੁੰਮੇ ਵਿਰੁਧ ਲਿਖਣ ਦਾ ਇਨਾਮ ਲੈਣ ਵਾਸਤੇ ਤਿਆਰ ਰਹੀਂ।

ਡਾ. ਦਿਲਗੀਰ ਨੇ ਇਹ ਵੀ ਕਿਹਾ ਕਿ ਮੈਂ ਜਦ ਇੰਡੀਆ ਆਵਾਂਗਾ ਤਾਂ ਮੈਂ ਕਥਿਤ ਤੌਰ ‘ਤੇ ਦੋਸ਼ੀ ਦੇਣ ਵਾਲੀ ਪੁਜਾਰੀਆਂ ਦੀ ਬਣਾਈ ਅਪਣੇ ਮੁਲਾਜ਼ਮਾਂ ਦੀ ਕਮੇਟੀ ਵਿਰੁਧ ਇੰਡੀਅਨ ਪੀਨਲ ਕੋਡ ਦੀ ਦਫ਼ਾ 500 ਹੇਠ ਐਫ਼. ਆਈ. ਆਰ ਦਰਜ ਕਰਾਵਾਂਗਾ ਅਤੇ ਇਨ੍ਹਾਂ ਪੁਜਾਰੀਆਂ ਵਿਰੁਧ ਵੀ। ਮੈਂ ਮੰਨਦਾ ਹਾਂ ਕਿ ਪੁਲਿਸ ਵਾਲੇ ਇਨ੍ਹਾਂ ‘ਤੇ ਐਕਸ਼ਨ ਲੈਣ ਤੋਂ ਡਰਦੇ ਹੋਣਗੇ ਪਰ ਮੇਰੇ ਵਿਦਿਆਰਥੀ ਅਫ਼ਸਰ (ਜਿਨ੍ਹਾਂ ਵਿਚੋਂ ਕੁੱਝ ਪੰਜਾਬ ਤੋਂ ਬਾਹਰ ਵੀ ਹਨ) ਇਨ੍ਹਾਂ ਮੁਜਰਮਾਂ ਨੂੰ ਇਕ ਵਾਰ ਤਾਂ ਹਥਕੜੀ ਜ਼ਰੂਰ ਲਾਉਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.