ਗੁਰਤੇਜ ਸਿੰਘ ਸਿੱਧੂ, ਬਠਿੰਡਾ

ਬਠਿੰਡਾ ਲੋਕ ਸਭਾ ਦੀ ਮੀਟਿੰਗ ਦੌਰਾਨ ਕੀਤਾ ਬੂਥ ਜੋੜੋ ਪੋ੍ਗਰਾਮ ਦਾ ਅਗਾਜ ਕੀਤਾ ਗਿਆ। ਇਹ ਮੀਟਿੰਗ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹਿਤੇਸ਼ ਗਰਗ ਅਤੇ ਲੋਕ ਸਭਾ ਦੇ ਇੰਚਾਰਜ਼ ਮਨਜਿੰਦਰ ਸਿੰਘ ਵਾਇਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਦੇ ਵਲੋਂ ਕੀਤੀ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਇੰਚਾਰਜ਼ ਅਜੈ ਚਿੰਕਾਰਾ ਪਹੁੰਚੇ। ਇਸ ਮੀਟਿੰਗ ਵਿਚ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਸਹਿਵਾਨ, ਮਾਨਸਾ ਜ਼ਿਲ੍ਹੇ ਦੀ ਟੀਮ, ਬਠਿੰਡਾ ਦਿਹਾਤੀ ਦੇ ਅਹੁਦੇਦਾਰ ਅਤੇ ਬਠਿੰਡਾ ਸ਼ਹਿਰੀ ਦੇ ਯੂਥ ਆਗੂਆਂ ਨੇ ਭਾਗ ਲਿਆ। ਐਡਵੋਕੇਟ ਰਾਜਨ ਗਰਗ ਜ਼ਲਿ੍ਹਾ ਪ੍ਰਧਾਨ ਕਾਂਗਰਸ ਬਠਿੰਡਾ ਸ਼ਹਿਰੀ ਅਤੇ ਅਹੁਦੇਦਾਰ ਸਾਥੀਆਂ ਨੇ ਮੋਹਿਤ ਅਤੇ ਅਜੈ ਚਿੰਕਾਰਾ ਦਾ ਬਠਿੰਡਾ ਕਾਂਗਰਸ ਪਾਰਟੀ ਦੇ ਦਫ਼ਤਰ ਆਉਣ ਤੇ ਸੁਆਗਤ ਕੀਤਾ। ਮੀਟਿੰਗ ਦੌਰਾਨ ਸਟੇਜ ਸੰਭਾਲਣ ਦੀ ਜਿੰਮੇਵਾਰੀ ਬਲਜੀਤ ਸਿੰਘ ਵਾਇਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਦੀ ਰਹੀ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੋਹਿਤ ਮਹਿੰਦਰਾ ਨੇ ਬੋਲਦੇ ਹੋਏ ਕਿਹਾ ਸਾਰੇ ਸਾਥੀ ਆਪਣੀ ਯੋਗਤਾ ਮੁਤਾਬਕ ਚੁਣੇ ਗਏ ਹਨ ਅਤੇ ਅਹੁਦੇਦਾਰ ਬਣ ਗਏ ਹਨ, ਇਹ ਕੰਮ ਇੱਥੇ ਨਹੀਂ ਰੁੱਕਣ ਵਾਲਾ। ਸਾਰੇ ਸਾਥੀਆਂ ਨੂੰ ਬੂਥ ਜੋੜੋ ਯੂਥ ਜੋੜੋ ਪੋ੍ਗਰਾਮ ਤਹਿਤ ਯੂਥ ਇਲੈਕਸ਼ਨ ਵਾਂਗ ਦੋਬਾਰਾ ਗਲੀ ਗਲੀ ਵਿਚ ਜਾ ਕੇ ਬੂਥ ਲੈਵਲ ਤੇ ਆਪਣੇ ਸਾਥੀਆਂ ਨੂੰ ਫਿਰ ਤੋਂ ਰਜਿਸਟੇ੍ਸ਼ਨ ਕਰਵਾਉਣੀ ਹੋਵੇਗੀ ਅਤੇ ਹਰ ਇਕ ਬੂਥ ‘ਤੇ ਆਪਣੀ ਟੀਮ ਬਣਾਉਣੀ ਹੋਵੇਗੀ। ਜਿਹੜੇ ਸਾਥੀ ਇਸ ਕੰਮ ਨੂੰ ਜਿਨ੍ਹਾਂ ਜਲਦੀ ਪੂਰਾ ਕਰਨਗੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਨ੍ਹਾਂ ਦੀ ਜਿੱਤ ਲੱਗਪਗ ਪੱਕੀ ਹੋ ਜਾਵੇਗੀ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੋਹਿਤ ਮਹਿੰਦਰਾ ਅਤੇ ਇੰਚਾਰਜ਼ ਅਜੈ ਚਿੰਕਾਰਾ ਨੇ ਹਿਤੇਸ਼ ਗਰਗ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਨੂੰ ਉਨਾਂ੍ਹ ਦੀ ਕੁਰਸੀ ‘ਤੇ ਬਿਠਾ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਰਾਜਨਦੀਪ ਸਿੰਘ ਵਾਈਸ ਪ੍ਰਧਾਨ ਜਿਲ੍ਹਾ ਯੂਥ ਬਠਿੰਡਾ ਸ਼ਹਿਰੀ, ਲਖਵਿੰਦਰ ਸਿੰਘ ਪ੍ਰਧਾਨ ਬਠਿੰਡਾ ਦਿਹਾਤੀ, ਅਵਤਾਰ ਸਿੰਘ ਵਾਇਸ ਪ੍ਰਧਾਨ ਜਿਲ੍ਹਾ ਬਠਿੰਡਾ ਦਿਹਾਤੀ, ਗੁਰਪੰਥ ਸਿੰਘ, ਇੰਚਾਰਜ ਬਠਿੰਡਾ ਸ਼ਹਿਰੀ ਡੰਪੀ ਮਲਹੋਤਰਾ, ਹੈਰੀ ਹੰਦੇਸ਼ਾ, ਮਾਨਸਾ ਜਿਲ੍ਹਾ ਇੰਚਾਰਜ਼ ਸ਼ੁੱਭਮ ਸ਼ਰਮਾ, ਬਠਿੰਡਾ ਦਿਹਾਤੀ ਇੰਚਾਰਜ਼ ਨਿਰਮਲ ਸਿੰਘ ਦੁੱਲਟ, ਨਾਜੀ, ਰਜਨੀ ਬਾਲਾ, ਮਨਕੁੰਵਰ ਕੌਰ, ਸ਼ੀਨਮ ਗਰਗ ਅਤੇ ਹੋਰ ਸਾਥੀ ਹਾਜ਼ਰ ਹੋਏ।