ਸੁਖਦੇਵ ਸਿੰਘ, ਬਟਾਲਾ
ਦੀਨਾਨਗਰ ਵਿਖੇ ਅੰਤਰ ਸਕੂਲ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ‘ਚ ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਦੇ 6 ਵਿਦਿਆਰਥੀਆਂ ਨੇ ਸੋਨੇ ਦੇ ਤਗਮੇ, ਚਾਰ ਵਿਦਿਆਰਥੀਆਂ ਨੇ ਚਾਂਦੀ ਦੇ ਤਗਮੇ ਅਤੇ ਛੇ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ। ਅੰਡਰ-19 ਲੜਕੀਆਂ ਦੀ ਟੀਮ ਵਿੱਚ ਅਵਰੀਨ ਕੌਰ ਤੇ ਗੁਰਨੀਤ ਕੌਰ ਪਹਿਲੇ ਸਥਾਨ ‘ਤੇ ਰਹੀਆਂ। ਲੜਕਿਆਂ ਦੀ ਟੀਮ ਵਿੱਚ ਰੁਪਾਂਸ਼ੂ ਨੇ ਪਹਿਲਾ, ਅਰਸ਼ਪ੍ਰਰੀਤ ਸਿੰਘ ਅਤੇ ਆਕਾਸ਼ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਯੁਵਰਾਜ ਨੇ ਵੀ ਅੰਡਰ 17 ਲੜਕਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ‘ਚ ਮਨਪ੍ਰਰੀਤ ਕੌਰ, ਨਵਨੀਤ ਕੌਰ, ਜਪਨੂਰ ਕੌਰ ਪਹਿਲੇ ਅਤੇ ਜੈਸਮੀਨ ਕੌਰ ਦੂਜੇ ਸਥਾਨ ‘ਤੇ ਰਹੀ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਅਤੇ ਪਿੰ੍ਸੀਪਲ ਡਾ. ਬਿੰਦੂ ਭੱਲਾ ਨੇ ਸਫ਼ਲ ਹੋਣ ਵਾਲੇ ਵਿਦਿਆਰਥੀਆਂ, ਉਨਾਂ੍ਹ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿਚ ਵੀ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਉਨਾਂ੍ਹ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਹੁੰਦਾ ਹੈ।



