‘ਕਲਾਸ ਆਫ ਵ੍ਹਾਈਟ ਹਾਊਸ ਫੈਲੋ’ ‘ਚ ਭਾਰਤੀ-ਅਮਰੀਕੀ ਦੀ ਨਿਯੁਕਤੀ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਦੱਸਿਆ ਕਿ ‘2019-2020 ਕਲਾਸ ਆਫ ਵ੍ਹਾਈਟ ਹਾਊਸ ਫੈਲੋਜ਼’ ਲਈ ਚੁਣੇ ਗਏ 15 ਲੋਕਾਂ ‘ਚ ਭਾਰਤੀ ਮੂਲ ਦੇ ਇਕ ਗੈਸਟ੍ਰੋ ਇੰਟੇਰੋਲਾਜਿਸਟ ਵੀ ਸ਼ਾਮਲ ਹਨ। ਉਹ ਮੋਟਾਪੇ ਨਾਲ ਲੱੜਣ ਲਈ ਨਵੇਂ ਤਰੀਕੇ ਵਿਕਸਤ ਕਰਨ ‘ਤੇ ਕੰਮ ਕਰ ਰਹੇ ਹਨ। ਨਿਊਯਾਰਕ ਦੇ ਅਮਿਤ ਸਚਦੇਵ ਨੇ ਬ੍ਰਿਘਮ ਐਂਡ ਵੀਮੈਨਸ ਹਸਪਤਾਲ ਅਤੇ ਹਾਰਵਰਡ ਮੈਡੀਕਲ ਸਕੂਲ ‘ਚ ਆਪਣਾ ਟ੍ਰੇਨਿੰਗ ਪੂਰੀ ਕੀਤੀ। ਉਹ ਇਕੱਲੇ ਭਾਰਤੀ-ਅਮਰੀਕੀ ਹਨ ਜਿਨ੍ਹਾਂ ਨੂੰ ਫੈਲੋਸ਼ਿਪ ਲਈ ਚੁਣਿਆ ਗਿਆ ਹੈ।

ਖੋਜਕਾਰਾਂ ਨੂੰ ਪੇਸ਼ੇਵਰ ਉਪਲੱਬਧੀਆਂ ਦੇ ਰਿਕਾਰਡ, ਅਗਵਾਈ ਕੌਸ਼ਲ ਦੇ ਪ੍ਰਮਾਣ ਅਤੇ ਵਿਕਾਸ ਦੀ ਸੰਭਾਵਨਾ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਕਰਮੀਆਂ, ਕੈਬਨਿਟ ਮੰਤਰੀਆਂ ਅਤੇ ਸਰਕਾਰ ਦੇ ਉੱਚ ਰੈਂਕਿੰਗ ਅਧਿਕਾਰੀਆਂ ਲਈ ਪੂਰਾ ਸਮਾਂ, ਤਨਖਾਹ ‘ਤੇ ਇਕ ਸਾਲ ਲਈ ਸੇਵਾ ਦੇਣ ਦੀ ਵਚਨਬੱਧਤਾ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਸਚਦੇਵ ਨੂੰ ਸਿਹਤ ਅਤੇ ਮਾਨਵ ਸੇਵਾ ਮੰਤਰਾਲੇ ‘ਚ ਬਤੌਰ ਖੋਜਕਰਤਾ ਰਖਿਆ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.