ਅਮਰੀਕਾ USA ਵਾਸ਼ਿੰਗਟਨ ਹਵਾਈ ਅੱਡੇ ‘ਤੇ ਪਹਿਲੀ ਵਾਰ ਮਨਾਈ ਗਈ ਦੀਵਾਲੀ By Admin Published October 28, 2019 1 min read Share on WhatsApp Facebook X Copy link Text ੳ ੳ ੳ ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਡਯੂਲਸ ਇੰਟਰਨੈਸ਼ਨਲ ਹਵਾਈ ਅੱਡੇ (ਆਈਏਡੀ) ‘ਤੇ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੇ ਪੱਧਰ ‘ਤੇ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਅਤੇ ਦੀਵੇ ਵੀ ਜਗਾਏ ਗਏ।ਅਮਰੀਕਾ ਦੇ ਇਸ ਸਭ ਤੋਂ ਮਸਰੂਫ਼ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀ ਤਿਉਹਾਰ ਦੀ ਸ਼ਾਨਦਾਰ ਝਲਕ ਦੇਖ ਕੇ ਯਾਤਰੀ ਹੈਰਾਨ ਸਨ। ਡਯੂਲਸ ਹਵਾਈ ਅੱਡੇ ਤੋਂ ਹਰ ਵਰ੍ਹੇ 2.4 ਕਰੋੜ ਤੋਂ ਜ਼ਿਆਦਾ ਯਾਤਰੀ ਉਡਾਣ ਭਰਦੇ ਹਨ। ਹਵਾਈ ਅੱਡੇ ‘ਤੇ ਦੀਵਾਲੀ ਦੇ ਇਸ ਸ਼ਾਨਦਾਰ ਪ੍ਰਰੋਗਰਾਮ ਦਾ ਸੁਝਾਅ ਵਾਸ਼ਿੰਗਟਨ ਹਵਾਈ ਅੱਡਾ ਅਥਾਰਟੀ ਵਿਚ ਕੰਮ ਕਰਦੀ ਆਕਾਂਕਸ਼ਾ ਸ਼ਰਮਾ ਨੇ ਦਿੱਤਾ ਸੀ। ਸ਼ੁੱਕਰਵਾਰ ਨੂੰ ਕਰਵਾਏ ਗਏ ਇਸ ਦੀਵਾਲੀ ਉਤਸਵ ‘ਚ ਭਾਰਤੀ ਨਿ੍ਤ ਕਲਾ ਦੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਵਿਚਾਲੇ ਹੈਪੀ ਦੀਵਾਲੀ ਲਿਖੀ ਖਾਣ-ਪੀਣ ਦੀ ਸਮੱਗਰੀ ਵੀ ਮੁਫ਼ਤ ਵੰਡੀ ਗਈ। ਡਯੂਲਸ ਹਵਾਈ ਅੱਡੇ ਅਤੇ ਵਾਸ਼ਿੰਗਟਨ ਡੀਸੀ ਦੇ ਮੱਧ ਦੇ ਇਲਾਕਿਆਂ ਵਿਚ ਕਰੀਬ 65 ਹਜ਼ਾਰ ਭਾਰਤਵੰਸ਼ੀ ਰਹਿੰਦੇ ਹਨ। Admin Punjab Guardian · Surrey ← Previous ਦੇਰ ਰਾਤ ਤਕ ਪਟਾਕੇ ਚਲਾ ਕੇ ਲੋਕਾਂ ਉਡਾਈਆਂ ਅਦਾਲਤੀ ਹੁਕਮ ਦੀਆਂ ਧੱਜੀਆਂ, ਸਿਰਫ਼ ਇਕ ਗ੍ਰਿਫ਼ਤਾਰ Next → ‘ਕਲਾਸ ਆਫ ਵ੍ਹਾਈਟ ਹਾਊਸ ਫੈਲੋ’ ‘ਚ ਭਾਰਤੀ-ਅਮਰੀਕੀ ਦੀ ਨਿਯੁਕਤੀ
ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਡਯੂਲਸ ਇੰਟਰਨੈਸ਼ਨਲ ਹਵਾਈ ਅੱਡੇ (ਆਈਏਡੀ) ‘ਤੇ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੇ ਪੱਧਰ ‘ਤੇ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਅਤੇ ਦੀਵੇ ਵੀ ਜਗਾਏ ਗਏ।ਅਮਰੀਕਾ ਦੇ ਇਸ ਸਭ ਤੋਂ ਮਸਰੂਫ਼ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀ ਤਿਉਹਾਰ ਦੀ ਸ਼ਾਨਦਾਰ ਝਲਕ ਦੇਖ ਕੇ ਯਾਤਰੀ ਹੈਰਾਨ ਸਨ। ਡਯੂਲਸ ਹਵਾਈ ਅੱਡੇ ਤੋਂ ਹਰ ਵਰ੍ਹੇ 2.4 ਕਰੋੜ ਤੋਂ ਜ਼ਿਆਦਾ ਯਾਤਰੀ ਉਡਾਣ ਭਰਦੇ ਹਨ। ਹਵਾਈ ਅੱਡੇ ‘ਤੇ ਦੀਵਾਲੀ ਦੇ ਇਸ ਸ਼ਾਨਦਾਰ ਪ੍ਰਰੋਗਰਾਮ ਦਾ ਸੁਝਾਅ ਵਾਸ਼ਿੰਗਟਨ ਹਵਾਈ ਅੱਡਾ ਅਥਾਰਟੀ ਵਿਚ ਕੰਮ ਕਰਦੀ ਆਕਾਂਕਸ਼ਾ ਸ਼ਰਮਾ ਨੇ ਦਿੱਤਾ ਸੀ। ਸ਼ੁੱਕਰਵਾਰ ਨੂੰ ਕਰਵਾਏ ਗਏ ਇਸ ਦੀਵਾਲੀ ਉਤਸਵ ‘ਚ ਭਾਰਤੀ ਨਿ੍ਤ ਕਲਾ ਦੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਵਿਚਾਲੇ ਹੈਪੀ ਦੀਵਾਲੀ ਲਿਖੀ ਖਾਣ-ਪੀਣ ਦੀ ਸਮੱਗਰੀ ਵੀ ਮੁਫ਼ਤ ਵੰਡੀ ਗਈ। ਡਯੂਲਸ ਹਵਾਈ ਅੱਡੇ ਅਤੇ ਵਾਸ਼ਿੰਗਟਨ ਡੀਸੀ ਦੇ ਮੱਧ ਦੇ ਇਲਾਕਿਆਂ ਵਿਚ ਕਰੀਬ 65 ਹਜ਼ਾਰ ਭਾਰਤਵੰਸ਼ੀ ਰਹਿੰਦੇ ਹਨ।
ਐਲਨ ਮਸਕ ਦਾ ਸੁਪਨਾ ਅੱਧਵਾਟੇ ਟੁੱਟਿਆ: ਸਭ ਤੋਂ ਵੱਡਾ ਰਾਕੇਟ ਪੁਲਾੜ ‘ਚ ਪੁੱਜਾ, ਪਰ ਸਮੁੰਦਰ ‘ਚ ਡਿੱਗ ਕੇ ਤਬਾਹ ਹੋਇਆ ਬੂਸਟਰ November 14, 2026
ਅਮਰੀਕਾ ‘ਚ ਵ੍ਹਾਈਟ ਹਾਊਸ ਨੇੜੇ ਚੱਲੀਆਂ ਤਾਬੜਤੋੜ ਗੋਲੀਆਂ, 4 ਲੋਕ ਜ਼ਖਮੀ, ਆਸਪਾਸ ਦੇ ਸਕੂਲਾਂ ‘ਚ ਲਗਾਇਆ ਲੌਕਡਾਊਨ November 13, 2026
ਮਹਾਦੋਸ਼ ਦੇ ਪ੍ਰਸਤਾਵ ਵਿਚਾਲੇ ਪੀਟ ਹੇਗਸੇਥ ਦੇ ਹੱਕ ‘ਚ ਨਿੱਤਰੇ ਟਰੰਪ, ਆਲੋਚਕ ਮੈਸੀ ਨੂੰ ਦੱਸਿਆ ‘ਨਾਕਾਮ’ November 10, 2026
ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਵੱਲੋਂ ਹਿੰਦੂ ਰਾਸ਼ਟਰਵਾਦ ਦਾ ਵਿਰੋਧ, ਗਾਂਧੀ-ਨਹਿਰੂ ਦੀ ਵਿਚਾਰਧਾਰਾ ਨੂੰ ਦਿੱਤਾ ਸਮਰਥਨ November 7, 2026