ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਉਟਾਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਣਾਉਣ ਲਈ ਰਣਜੀਤ ਸਿੰਘ ਉਟਾਲਾਂ ਸੀਨੀਅਰ ਅਕਾਲੀ ਆਗੂ ਐੱਸਸੀ ਵਿੰਗ ਦੀ ਅਗਵਾਈ ਹੇਠ ਪਿੰਡ ਦੀ ਧਰਮਸ਼ਾਲਾ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਪਿੰਡ ਦੇ ਗੁਰਸਿੱਖ ਵਿਅਕਤੀਆਂ ਨੇ ਵੋਟਾਂ ਬਣਾਉਣ ਲਈ ਫਾਰਮ ਭਰੇ ਗਏ। ਪਿੰਡ ਵਾਸੀਆਂ ‘ਚ ਬਹੁਤ ਹੀ ਉਤਸ਼ਾਹ ਰਿਹਾ। ਇਸ ਦੌਰਾਨ 250 ਦੇ ਕਰੀਬ ਵੋਟਾਂ ਬਣਾਈਆਂ ਗਈਆਂ।

ਇਸ ਮੌਕੇ ਰਣਜੀਤ ਸਿੰਘ ਉਟਾਲਾਂ ਤੇ ਯੂਥ ਆਗੂ ਗਗਨ ਉਟਾਲਾਂ ਨੇ ਸਮਰਾਲਾ ਇਲਾਕੇ ਦੇ ਵੱਖ-ਵੱਖ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 12 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਹਨ, ਇਸ ਲਈ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਉਹ ਵੱਧ ਚੜ੍ਹ ਕੇ ਵੱਡੀ ਗਿਣਤੀ ‘ਚ ਵੋਟਾਂ ਬਣਾਉਣ ਤਾਂ ਜੋ ਸਿੱਖ ਧਰਮ ਦੀ ਸਿਰਮੌਰ ਸੰਸਥਾ ‘ਚ ਸੁਧਾਰ ਕਰਕੇ ਸਿੱਖਾਂ ਨੂੰ ਉਨ੍ਹਾਂ ਨੂੰ ਹੱਕ ਦਿਵਾਏ ਜਾਣ।

ਇਸ ਕੈਂਪ ‘ਚ ਕਰਮ ਸਿੰਘ ਸਾਬਕਾ ਸਰਪੰਚ, ਗੇਲਾ ਪ੍ਰਧਾਨ, ਰਾਜਵੰਤ ਸਿੰਘ, ਸੋਨੀ ਉਟਾਲਾਂ, ਜੋਰਾ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀਆਂ ਦੇ ਭਰਪੂਰ ਸਹਿਯੋਗ ਦਿੱਤਾ।