ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮਕੈਨੀਕਲ ਇੰਜੀਨੀਅਰਿੰਗ ਵਿਭਾਗ ਐੱਲਕੇਸੀ ਟੀਸੀ ਨੇ ਇੰਜੀਨੀਅਰ ਦਿਵਸ ਮਨਾਇਆ। ਇਹ ਭਾਰਤ ਦੇ ਵਿਕਾਸ ਤੇ ਤਰੱਕੀ ਵਿੱਚ ਇੰਜੀਨੀਅਰਾਂ ਦੁਆਰਾ ਪਾਏ ਗਏ ਅਥਾਹ ਯੋਗਦਾਨ ਨੂੰ ਵੀ ਸ਼ਰਧਾਂਜਲੀ ਸੀ। ਇਸ ਈਵੈਂਟ ਦਾ ਮੁੱਖ ਥੀਮ ‘ਇਨੋਵੇਟ ਟੂ ਐਲੀਵੇਟ’ ਸੀ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਕੂੜੇ ਤੋਂ ਬਾਹਰ ਵੱਖ-ਵੱਖ ਪੋ੍ਟੋਟਾਈਪ ਪੇਸ਼ ਕੀਤੇ। ਇਹ ਇਲੈਕਟੋ੍ਨਿਕਸ ਵੇਸਟ ਤੇ ਹੋਰ ਕਿਸਮ ਦੇ ਕੂੜੇ ਦੇ ਰੀਸਾਈਕਿਲੰਗ ਵੱਲ ਇੱਕ ਛੋਟਾ ਕਦਮ ਸੀ। ਵਿਦਿਆਰਥੀਆਂ ਨੇ ਬਹੁਤ ਸਾਰੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ ਤੇ ਉਨ੍ਹਾਂ ਨੂੰ ਫੈਬਰੀਕੇਟ ਕਰਕੇ ਉਨ੍ਹਾਂ ਨੂੰ ਸਪੱਸ਼ਟਤਾ ਪ੍ਰਦਾਨ ਕੀਤੀ। ਇਸ ਸਮਾਗਮ ‘ਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਡਾਇਰੈਕਟਰ ਸੁਖਬੀਰ ਸਿੰਘ ਚੱਠਾ ਤੇ ਡਾਇਰੈਕਟਰ ਡਾ. ਆਰਐੱਸ ਦਿਓਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਇੰਜੀਨੀਅਰ ਦਿਵਸ ਦੀ ਮਹੱਤਤਾ ‘ਤੇ ਧਿਆਨ ਦੇ ਕੇ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ। ਉਨ੍ਹਾਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਉਣ ਵਾਲੇ ਸਮੇਂ ‘ਚ ਅਜਿਹੇ ਸਮਾਗਮ ਕਰਵਾਉਣ ਲਈ ਪੇ੍ਰਿਤ ਕੀਤਾ।