ਸੀਨੀਅਰ ਸਟਾਫ ਰਿਪੋਰਟਰ ਜਲੰਧਰ : ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਜਲੰਧਰ ਦੇ ਐੱਨਐੱਸਐੱਸ ਯੂਨਿਟ ਵਲੋਂ ਸਵੱਛ ਭਾਰਤ ਮੁਹਿੰਮ ਤੇ ਪੰਜਾਬ ਸਿਹਤ ਵਿਭਾਗ ਦੇ ਨਾਅਰੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਤਹਿਤ ਵਿਦਿਆਰਥੀਆਂ ਨੂੰ ਡੇਂਗੂ ਬਿਮਾਰੀ ਦੇ ਲੱਛਣਾਂ, ਉਪਾਅ ਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਪੋ੍ਗਰਾਮ ਅਫ਼ਸਰ ਸੁਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ ਦੁਆਲਾ, ਘਰ ਦੀ, ਸਕੂਲ ਦੀ ਸਫਾਈ ਰੱਖਣ ਲਈ ਪੇ੍ਰਿਤ ਕੀਤਾ, ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਣ ਲਈ ਪੇ੍ਰਿਤ ਕੀਤਾ ਤੇ ਬੁਖਾਰ ਹੋਣ ਦੀ ਹਾਲਤ ‘ਚ ਖੂਨ ਟੈਸਟ ਕਰਵਾ ਕੇ ਦਵਾਈ ਲੈਣ ਲਈ ਅਪੀਲ ਕੀਤੀ। ਇਸ ਮੌਕੇ ਪਿ੍ਰੰਸੀਪਲ ਯੋਗੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਡੇਂਗੂ, ਚਿਕਨਗੂਨੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ। ਇਸ ਮੌਕੇ ਲੈਕਚਰਾਰ ਸਵਿਤਾ ਬੱਧਣ, ਕਿਰਨ ਭਗਤ, ਜਸਵਿੰਦਰ ਸਿੰਘ, ਦੇਸ ਰਾਜ ਬੰਗੜ, ਜਤਿਨ ਕੁਮਾਰ ਤੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



