ਸੁਖਦੇਵ ਗਰਗ, ਜਗਰਾਓਂ : ਸਥਾਨਕ ਐੱਮਐੱਲਬੀ ਵਿਦਿਆ ਭਾਰਤੀ ਗੁਰੂਕੁਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨਰਸਰੀ ਤੋਂ ਤੀਜੀ ਜਮਾਤ ਦੇ ਬੱਚਿਆਂ ਨੇ ਸੀਤਾ, ਲਕਸ਼ਮਣ, ਰਾਵਣ ਮੇਘਨਾਦ, ਕੁੰਭਕਰਨ ਤੇ ਹਨੂੰਮਾਨ ਜੀ ਦੇ ਰੂਪ ‘ਚ ਝਾਕੀਆਂ ਪੇਸ਼ ਕੀਤੀਆਂ।

ਸਕੂਲ ਮੁਖੀ ਨੀਲਮ ਰਾਣੀ ਨੇ ਬੱਚਿਆਂ ਨੂੰ ਦੁਸਹਿਰੇ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਬੱਚਿਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ।