ਚਾਨਾ, ਕੋਟਕਪੂਰਾ : ਐਸੋਸੀਏਸ਼ਨ ਆਫ ਆਇਲਟਸ ਐਂਡ ਇੰਮੀਗੇ੍ਸ਼ਨ ਇੰਡਸਟਰੀ ਦੀ ਚੌਥੀ ਵਰੇਗੰਢ੍ਹ ਮੌਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਪ੍ਰਧਾਨ ਗਗਨਦੀਪ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੋਟਕਪੂਰਾ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਵਿੰਦਰ ਸਿੰਘ ਨੂੰ ਵਾਈਸ ਚੇਅਰਮੈਨ, ਸੁਖਚੈਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਵਿਵੇਕ ਅਰੋੜਾ ਨੂੰ ਮੀਤ ਪ੍ਰਧਾਨ, ਰੋਹਿਤ ਸੇਠੀ ਨੂੰ ਜੱਥੇਬੰਦਕ ਸਕੱਤਰ, ਅਨਮੋਲ ਗੋਇਲ ਨੂੰ ਖਜਾਨਚੀ, ਯਾਦਵਿੰਦਰ ਸਿੰਘ ਵਾਂਦਰ ਨੂੰ ਰਾਜਨੀਤਿਕ ਸਕੱਤਰ, ਗੁਰਮੀਤ ਸਿੰਘ ਮਠਾੜੂ ਨੂੰ ਪ੍ਰਰਾਜੈਕਟ ਚੇਅਰਮੈਨ, ਐਡਵੋਕੇਟ ਜਤਿੰਦਰ ਸਿੱਧੂ ਨੂੰ ਕਾਨੂੰਨੀ ਸਲਾਹਕਾਰ, ਸਾਹਿਲ ਬਾਂਗਾ ਨੂੰ ਪੀ.ਆਰ.ਓ. ਅਤੇ ਗੁਰਮੀਤ ਸਿੰਘ ਸਰਾਂ ਨੂੰ ਈਵੈਂਟ ਆਰਗੇਨਾਈਜ਼ਰ ਨਿਯੁਕਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਸੌਂਪੇ ਗਏ। ਮੰਚ ਸੰਚਾਲਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਓ.ਪੀ. ਗੋਇਲ ਨੇ ਦੱਸਿਆ ਕਿ 4 ਸਾਲ ਪਹਿਲਾਂ ਇਸੇ ਦਿਨ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਚੈਕਿੰਗਾਂ ਦੌਰਾਨ ਵੀ ਜਿਆਦਾਤਰ ਲਾਇਸੰਸਸ਼ੁਦਾ ਕੰਸਲਟੈਂਟਸ ਅਤੇ ਆਈਲੈਟਸ ਸੈਂਟਰਾਂ ‘ਤੇ ਹੀ ਵਿਜਿਟ ਕੀਤਾ ਗਿਆ ਸੀ, ਜਦ ਕਿ ਬਿਨਾਂ ਲਾਇਸੰਸ ਵਾਲੇ ਏਜੰਟਾਂ ਦੀਆਂ ਚੈਕਿੰਗ ਨਹੀਂ ਕੀਤੀਆਂ ਗਈਆਂ। ਸੰਸਥਾ ਦੇ ਚੇਅਰਮੈਨ ਜਤਿੰਦਰ ਚਾਵਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਫਾਇਰ ਸੇਫਟੀ ਲਾਇਸੰਸ ਦੀ ਫੀਸ ਵੀ 500 ਰੁਪਏ ਤੋਂ ਵਧਾ ਕੇ ਸਿੱਧੀ 20,000 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਪੰਜਾਬ ਸਰਕਾਰ ਨੂੰ ਆਪਣੇ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ। ਇਸ ਮੌਕੇ ਸੰਦੀਪ ਸਿੰਘ ਸੰਧੂ, ਕਰਮਪਾਲ ਸਿੰਘ ਸਮਾਘ, ਪ੍ਰਭਜੀਤ ਸਿੰਘ ਸੋਢੀ, ਰਿਸ਼ਬ ਗੋਇਲ ਵੀ ਹਾਜ਼ਰ ਸਨ।