ਰਵੀ, ਲੁਧਿਆਣਾ

ਐਵਰਸ਼ਾਇਨ ਪਬਲਿਕ ਹਾਈ ਸਕੂਲ ਵਿਖੇ ਬੱਚਿਆਂ ਨੂੰ ਸਾਈਕਲ ਰੈਲੀ ਲਈ ਪੇ੍ਰਿਤ ਕਰਨ ਲਈ ਏਡੀਸੀਪੀ-1 ਰੁਪਿੰਦਰ ਕੌਰ ਸਰਾਂ, ਏਸੀਪੀ ਉੱਤਰੀ ਸੁਮਿਤ ਸੂਦ, ਐਸਐਚਓ ਹਰਜੀਤ ਸਿੰਘ ਸਲੇਮ ਟਾਬਰੀ ਵਿਸ਼ੇਸ਼ ਤੌਰ ‘ਤੇ ਸਕੂਲ ਪਹੁੰਚੇ ਅਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨਾਂ੍ਹ ਬੱਚਿਆਂ ਨੂੰ ਪੇ੍ਰਿਤ ਕੀਤਾ ਕਿ ਪੰਜਾਬ ਪੁਲਿਸ ਅਥਾਰਟੀ ਵੱਲੋਂ 16 ਨਵੰਬਰ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਾਈਕਲ ਰੈਲੀ ਕੀਤੀ ਜਾ ਰਹੀ ਹੈ। ਉਨਾਂ੍ਹ ਬੱਚਿਆਂ ਨੂੰ ਇਸ ਰੈਲੀ ‘ਚ ਭਾਗ ਲੈਣ ਲਈ ਪੇ੍ਰਿਤ ਕੀਤਾ। ਇਸ ਮੌਕੇ ਏਡੀਸੀਪੀ ਸਰਾਂ ਨੇ ਕਿਹਾ ਕਿ ਇਸ ਰੈਲੀ ਰਾਹੀਂ ਜੀਵਨ ਜਿਊਣ ਦੀ ਪੇ੍ਰਰਣਾ ਦੇਣਾ ਹੈ ਕਿ ਅਸੀਂ ਸਾਰੇ ਨਸ਼ਿਆਂ ਤੋਂ ਦੂਰ ਰਹੀਏ ਤੇ ਇਸ ਰੈਲੀ ‘ਚ ਵੱਧ ਤੋਂ ਵੱਧ ਭਾਗ ਲਈਏ। ਇਸ ਰੈਲੀ ‘ਚ ਸਿਰਫ਼ ਅੱਠਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਬੱਚਿਆਂ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ ਏਸੀਪੀ ਸੁਮਿਤ ਸੂਦ ਨੇ ਇਸ ਰੈਲੀ ਦੇ ਨਾਲ ਲਾਏ ਗਏ ਨਾਅਰੇ ਨੂੰ ਤਿੰਨ ਵਾਰ ਦੁਹਰਾਇਆ।

ਪਿ੍ਰੰਸੀਪਲ ਡਾ. ਮੀਨਾਕਸ਼ੀ ਆਹੂਜਾ ਨੇ ਬੱਚਿਆਂ ਨੂੰ ਪੇ੍ਰਿਤ ਕੀਤਾ ਕਿ ਉਹ ਸਾਰੇ ਰਲ ਮਿਲ ਕੇ ਰੈਲੀ ‘ਚ ਭਾਗ ਲੈਣਗੇ। ਬੱਚਿਆਂ ਨੇ ਕਿਹਾ ਕਿ ਉਹ ਸਾਈਕਲ ਰੈਲੀ ਵਿੱਚ ਵਿਸ਼ਵ ਰਿਕਾਰਡ ਕਾਇਮ ਕਰਨ ਵਿੱਚ ਜ਼ਰੂਰ ਯੋਗਦਾਨ ਪਾਵਾਂਗੇ। ਇਸ ਮੌਕੇ ਏਡੀਸੀਪੀ ਰੁਪਿੰਦਰ ਕੌਰ, ਪਿ੍ਰੰਸੀਪਲ ਡਾ: ਮੀਨਾਕਸ਼ੀ ਆਹੂਜਾ, ਪ੍ਰਧਾਨ ਡਾ. ਭਰਤ ਦੁਆ ਤੇ ਹੋਰ ਹਾਜ਼ਰੀਨ ਨੇ ਸਾਈਕਲ ਮਾਰਚ ਵੀ ਕੱਿਢਆ। ਇਸ ਮੌਕੇ ਪ੍ਰਧਾਨ ਭਾਰਤ ਦੂਆ ਨੇ ਵਾਅਦਾ ਕੀਤਾ ਕਿ ਅਸੀਂ 250 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਾਈਕਲ ਰੈਲੀ ਵਿੱਚ ਪਹੁੰਚਾਂਗੇ ਤੇ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਜ਼ਿੰਦਗੀ ਭਰ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਮੌਕੇ ਅਚਲਾ, ਰਸ਼ਮੀ, ਰਜਨੀ, ਗੁਰਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਪਿ੍ਰਆ ਤੇ ਸਮੂਹ ਸਟਾਫ਼ ਹਾਜ਼ਰ ਸਨ।