ਐਬਟਸਫੋਰਡ:- ਐਬਟਸਫੋਰਡ ਵਿਖੇ 2009 ਵਿੱਚ ਕਤਲ ਕੀਤੀ ਗਈ ਕੁਲਵਿੰਦਰ ਕੌਰ ਗਿੱਲ ਦੇ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਸੁਖਪਾਲ ਸਿੰਘ ਜੌਹਲ ਨੇ ਆਪਣਾਂ ਦੋਸ਼ ਸਵੀਕਾਰ ਕਰ ਲਿਆ ਹੈ।ਹੁਣ ਉਸਨੁੰ 18 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ।ਚੇਤੇ ਰਹੇ ਇਸ ਕੇਸ ਦੀ ਕੋਰਟ ਨੇ ਡਿਟੇਲ ਪ੍ਰਕਾਸ਼ਿਤ ਕਰਨ ਉਪਰ ਪਾਬੰਦੀ ਲਾਈ ਹੋਈ ਹੈ।ਜੌਹਲ ਨੂੰ ਇਸ ਕੇਸ ਵਿੱਚ 2013 ਵਿੱਚ ਚਾਰਜ ਕੀਤਾ ਗਿਆ ਸੀ।ਇਸ ਕੇਸ ਵਿੱਚ ਕੁਲਵਿੰਦਰ ਕੌਰ ਦਾ ਪਤੀ ਇਕਬਾਲ ਸਿੰਘ ਗਿੱਲ,ਗੁਰਪ੍ਰੀਤ ਅਟਵਾਲ ਅਤੇ ਜਸਪ੍ਰੀਤ ਸੋਹੀ ਵੀ ਫਸਟ ਡਿਗਰੀ ਕਤਲ ਵਿੱਚ ਚਾਰਜ਼ ਕੀਤੇ ਹੋਏ ਹਨ।ਚੇਤੇ ਹਰੇ 27 ਅਪ੍ਰੈਲ 2009 ਕੁਲਵਿੰਦਰ ਕੌਰ ਦੇ ਪਤੀ ਨੇ ਇਕਬਾਲ ਸਿੰਘ ਗਿੱਲ ਨੇ ਕਿਹਾ ਸੀ ਕਿ ਕੋਈ ਅਣਪਛਾਤਾ ਮੇਰੀ ਪਤਨੀ ਨੂੰ ਆਪਣੇਂ ਵਹੀਕਲ ਨਾਲ ਟੱਕਰ ਮਾਰ ਗਿਆ ਜਦੋਂ ਉਹ ਖੇਤਾਂ ਵਿੱਚ ਸੈਰ ਕਰ ਰਹੇ ਹਨ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

