ਸਿਉਲ/ਤਾਸ਼ਕੰਦ,: ਪਰਮਾਣੂ ਸਪਲਾਈਕਰਤਾ ਸਮੂਹ (ਐਨਐਸਜੀ) ਦੀ ਮੈਂਬਰੀ ਲੈਣ ਦੇ ਮਾਮਲੇ ‘ਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਚੀਨ ਸਮੇਤ ਪੰਜ ਦੇਸ਼ਾਂ ਨੇ ਭਾਰਤ ਨੂੰ ਇਸ ਸਮੂਹ ਦਾ ਮੈਂਬਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ। ਸਿਉਲ ਵਿਖੇ ਹੋਈ ਬੈਠਕ ਦੌਰਾਨ ਭਾਰਤ ਦੀ ਦਾਅਵੇਦਾਰੀ ਦਾ ਚੀਨ ਸਮੇਤ ਪੰਜ ਦੇਸ਼ਾਂ ਨਿਊਜ਼ੀਲੈਂਡ, ਆਸਟਰੀਆ, ਤੁਰਕੀ ਅਤੇ ਆਇਰਲੈਂਡ ਨੇ ਵਿਰੋਧ ਕਰ ਦਿਤਾ। ਇਨ੍ਹਾਂ ਦੇਸ਼ਾਂ ਨੇ ਕਿਹਾ ਕਿ ਐਨਟੀਪੀ ‘ਤੇ ਹਸਤਾਖਰ ਕੀਤੇ ਬਿਨਾਂ ਭਾਰਤ ਨੂੰ ਇਸ ਗਰੁਪ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ।ਉਕਤ ਦੇਸ਼ਾਂ ਦੀ ਅਗਵਾਈ ਚੀਨ ਕਰ ਰਿਹਾ ਹੈ। ਚੀਨ ਦੀ ਸ਼ਰਤ ਹੈ ਕਿ ਜੇ ਇਸ ਗਰੁਪ ਵਿਚ ਭਾਰਤ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਜਾਵੇ। ਤੁਰਕੀ ਦਾ ਕਹਿਣਾ ਹੈ ਕਿ ਭਾਰਤ ਦੇ ਨਾਲ ਪਾਕਿਸਤਾਨ ਨੂੰ ਵੀ ਮੈਂਬਰਸ਼ਿਪ ਦਿਤੀ ਜਾਵੇ।ਭਾਰਤ ਵਰਗੇ ਦੇਸ਼ ਜਿਨ੍ਹਾਂ ਪ੍ਰਮਾਣੂ ਅਪਸਾਰ ਸੰਧੀ (ਐਨ.ਪੀ.ਟੀ.) ‘ਤੇ ਹਸਤਾਖਰ ਨਹੀਂ ਕੀਤੇ ਹਨ, ਨੂੰ ਸ਼ਾਮਲ ਕੀਤੇ ਜਾਣ ਬਾਰੇ ਚਰਚਾ ਏਜੰਡੇ ‘ਚ ਸ਼ਾਮਲ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਜਾਪਾਨ ਅਤੇ ਕੁੱਝ ਹੋਰ ਦੇਸ਼ਾਂ ਨੇ ਸ਼ੁਰੂਆਤੀ ਇਜਲਾਸ ‘ਚ ਇਹ ਮੁੱਦਾ ਚੁਕਿਆ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


