ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਇੱਥੋਂ ਦੀ ਏਸੀ ਮਾਰਕੀਟ ਦੇ ਬਾਹਰੋਂ ਭਾਰੀ ਮਾਤਰਾ ‘ਚ ਕੀਮਤੀ ਕੱਪੜਾ ਚੋਰੀ ਹੋ ਗਿਆ। ਇਸ ਮਾਮਲੇ ‘ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਮਰਪੁਰਾ ਦੇ ਰਹਿਣ ਵਾਲੇ ਰਾਜਬੀਰ ਸਿੰਘ ਦੀ ਸ਼ਿਕਾਇਤ ‘ਤੇ ਮੁਹੱਲਾ ਗੋਬਿੰਦਸਰ ਸ਼ਿਮਲਾਪੁਰੀ ਦੇ ਵਾਸੀ ਰੋਹਿਤ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਰੋਹਿਤ ਸਮੇਤ ਮਨੀ, ਪੰਕਜ, ਹਰੀਓਮ ਅਤੇ ਤਰੁਣ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਏਸੀ ਮਾਰਕੀਟ ਵਿੱਚ ਉਨਾਂ੍ਹ ਦੀ ਰੈਡੀਮੇਡ ਕੱਪੜੇ ਦੀ ਦੁਕਾਨ ਹੈ। ਕੁਝ ਦਿਨ ਪਹਿਲਾਂ ਉਨਾਂ੍ਹ ਨੇ ਲੋਕਲ ਫੈਕਟਰੀ ਤੋਂ ਕੱਪੜਾ ਮੰਗਵਾਇਆ। ਡਲਿਵਰੀ ਦੇਣ ਵਾਲਿਆਂ ਨੇ ਕੱਪੜਾ ਏਸੀ ਮਾਰਕੀਟ ਦੇ ਬਾਹਰ ਉਤਾਰ ਦਿੱਤਾ। ਰਾਤ 8 ਵਜੇ ਦੇ ਕਰੀਬ ਰਾਜਵੀਰ ਸਿੰਘ ਨੂੰ ਫੋਨ ਆਇਆ ਕਿ ਮਾਰਕੀਟ ਦੇ ਬਾਹਰੋਂ ਉਨਾਂ੍ਹ ਦਾ ਕੱਪੜਾ ਚੋਰੀ ਹੋ ਗਿਆ ਹੈ। ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਰੋਹਿਤ, ਮਨੀ, ਪੰਕਜ, ਹਰੀਓਮ ਤੇ ਤਰੁਣ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਰੋਹਿਤ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


