ਏਅਰ ਕੈਨੇਡਾ ਦਾ ਸ਼ਾਨਦਾਰ ਤੋਹਫਾ, ਘੱਟ ਪੈਸੇ ਖਰਚ ਕੇ ਯਾਤਰੀ ਲੈ ਸਕਦੇ ਨੇ ਬਿਜ਼ਨੈੱਸ ਕਲਾਸ ਦੀਆਂ ਸੀਟਾਂ ਦਾ ਮਜ਼ਾ

ਟੋਰਾਂਟੋ— ਏਅਰ ਕੈਨੇਡਾ ਏਅਰਲਾਈਨ ਆਪਣੇ ਯਾਤਰੀਆਂ ਨੂੰ ਸ਼ਾਨਦਾਰ ਮੌਕਾ ਦੇ ਰਹੀ ਹੈ, ਜਿਸ ਦਾ ਲਾਭ ਉਠਾ ਕੇ ਘੱਟ ਕੀਮਤ ਅਦਾ ਕਰਕੇ ਹੀ ਬਿਜ਼ਨੈੱਸ ਕਲਾਸ ਜਾਂ ਫਿਰ ਵਧੀਆ ਕਲਾਸ ਦੀ ਸੀਟਾਂ ਦਾ ਮਜ਼ਾ ਲਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਵਧੀਆ ਕਲਾਸ ਦੀ ਸੀਟ ਲਈ ਬੋਲੀ ਲਗਾਉਣੀ ਪਵੇਗੀ। ਏਅਰਲਾਈਨ ਨੇ ਯਾਤਰੀਆਂ ਲਈ ‘ਐਕਸ਼ਨ ਸਟਾਈਲ ਪ੍ਰੋਗਰਾਮ’ ਪੇਸ਼ ਕੀਤਾ ਹੈ। ਇਸ ਪ੍ਰੋਗਰਾਮ ਰਾਹੀਂ ਤੁਸੀਂ ਫਲਾਈਟ ਵਿਚ ਖਾਲੀ ਪਈਆਂ ਵਧੀਆ ਕਲਾਸ ਦੀਆਂ ਸੀਟਾਂ ਲਈ ਇਕੋਨਾਮੀ ਕਲਾਸ ਦੀਆਂ ਸੀਟਾਂ ਤੋਂ ਥੋੜ੍ਹੇ ਜ਼ਿਆਦਾ ਪੈਸੇ ਅਤੇ ਉਨ੍ਹਾਂ ਦੀ ਅਸਲ ਫੀਸ ਤੋਂ ਘੱਟ ਪੈਸੇ ਦੇ ਕੇ ਸਫਰ ਦਾ ਮਜ਼ਾ ਲੈ ਸਕਦੇ ਹੋ। ਇਸ ਲਈ ਤੁਹਾਨੂੰ ਬਿਜ਼ਨੈੱਸ ਕਲਾਸ ਜਾਂ ਫਿਰ ਹੋਰ ਕਲਾਸ ਦੀਆਂ ਸੀਟਾਂ ਦੀ ਪੂਰੀ ਟਿਕਟ ਜਿੰਨੇਂ ਪੈਸੇ ਨਹੀਂ ਭਰਨੇ ਪੈਣਗੇ।

ਸੀਟਾਂ ਲਈ ਬੋਲੀ ਲਗਾਉਣ ਲਈ ਘੱਟ ਤੋਂ ਘੱਟ ਅਤੇ ਵਧ ਤੋਂ ਵਧ ਰਕਮ ਤੈਅ ਕੀਤੀ ਜਾਂਦੀ ਹੈ। ਇਸ ਤੈਅ ਹੱਦ ਦੇ ਅੰਦਰ ਹੀ ਯਾਤਰੀ ਬੋਲੀ ਲਗਾ ਸਕਦੇ ਹਨ। ਜਿਹੜਾ ਯਾਤਰੀ ਜ਼ਿਆਦਾ ਬੋਲੀ ਲਗਾਉਂਦਾ ਹੈ, ਉਹ ਘੱਟ ਪੈਸਿਆਂ ਵਿਚ ਵਧੀਆ ਕਲਾਸ ਦੀ ਸੀਟ ਦਾ ਮਜ਼ਾ ਲੈ ਸਕਦਾ ਹੈ। ਏਅਰ ਕੈਨੇਡਾ ਦਾ ਇਹ ਪ੍ਰੋਗਰਾਮ ਸਿਰਫ ਕੁਝ ਫਲਾਈਟਾਂ ਲਈ ਹੀ ਹੈ। ਬੋਲੀ ਲਗਾਉਣ ਲਈ ਯੋਗ ਉਮੀਦਵਾਰਾਂ ਨੂੰ ਸਫਰ ਤੋਂ 10 ਦਿਨ ਪਹਿਲਾਂ ਹੀ ਈਮੇਲ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਯਾਤਰੀ ਏਅਰ ਕੈਨੇਡਾ ਦੀ ਵੈੱਬਸਾਈਟ ‘ਤੇ ਜਾ ਕੇ ਵੀ ਆਪਣੀ ਯੋਗਤਾ ਪਰਖ ਸਕਦੇ ਹਨ। ਏਅਰਲਾਈਨ ਦਾ ਮਕਸਦ ਇਸ ਪ੍ਰੋਗਰਾਮ ਰਾਹੀਂ ਕੁਝ ਜ਼ਿਆਦਾ ਪੈਸੇ ਕਮਾ ਕੇ ਲਾਭ ਕਮਾਉਣ ਦਾ ਹੈ। ਇਹ ਪ੍ਰੋਗਰਾਮ ਇਨ੍ਹਾਂ ਗਰਮੀਆਂ ਵਿਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.