Ad-Time-For-Vacation.png

ਏ ਬੀ ਵੀ ਪੀ ਦਾ ਫਾਸ਼ੀ ਚਿਹਰਾ

ਹੁਣ ਇਹ ਗੱਲ ਲੁਕੀ-ਛੁਪੀ ਨਹੀਂ ਰਹੀ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਸੱਤਾ ਦੇ ਗਲਿਅਰਿਆਂ ਵਿੱਚ ਬੈਠੇ ਆਪਣੇ ਸਰਪ੍ਰਸਤਾਂ ਦੀ ਮਦਦ ਤੇ ਸ਼ਹਿ ਨਾਲ ਖੁੱਲ੍ਹ ਖੇਡਣ ਦੇ ਰਾਹ ਪੈ ਗਈ ਹੈ। ਇਸ ਜਥੇਬੰਦੀ ਦੇ ਹੁੱਲੜਬਾਜ਼ਾਂ ਵੱਲੋਂ ਰਾਮ ਜੱਸ ਕਾਲਜ ਵਿੱਚ ਵਿਦਿਆਰਥੀਆਂ ਦੇ ਸਮੂਹ ਵੱਲੋਂ ਆਯੋਜਤ ਪ੍ਰੋਗਰਾਮ ਨੂੰ ਰੋਕਣ ਲਈ ਜੋ ਹੱਥ-ਕੰਡੇ ਵਰਤੇ ਗਏ, ਉਸ ਦੀ ਤਾਂ ਮਿਸਾਲ ਮਿਲਣੀ ਹੀ ਮੁਸ਼ਕਲ ਹੈ। ਇਸ ਤੋਂ ਵੀ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਜਦੋਂ ਹਿੰਦੂਤਵੀ ੇ ਹੁੜਦੰਗਬਾਜ਼ਾਂ ਵੱਲੋਂ ਵਿਦਿਆਰਥੀਆਂ-ਵਿਦਿਆਰਥਣਾਂ, ਅਧਿਆਪਕਾਂ ਤੇ ਏਥੋਂ ਤੱਕ ਕਿ ਪੱਤਰਕਾਰਾਂ ਨਾਲ ਤਸ਼ੱਦਦ ਭਰਪੂਰ ਦੁਰ-ਵਿਹਾਰ ਕੀਤਾ ਜਾ ਰਿਹਾ ਸੀ ਤਾਂ ਪੁਲਸ ਮੂਕ ਦਰਸ਼ਕ ਬਣੀ ਰਹੀ।

ਇਹ ਕੋਈ ਪਹਿਲਾ ਮੌਕਾ ਨਹੀਂ ਸੀ, ਜਦੋਂ ਏ ਬੀ ਵੀ ਪੀ ਦੇ ਕਾਰਕੁਨਾਂ ਨੇ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲਿਆ ਹੋਵੇ। ਇਹ ਸਿਲਸਿਲਾ ਹੈਦਰਾਬਾਦ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਇਲਾਹਾਬਾਦ ਕੇਂਦਰੀ ਯੂਨੀਵਰਸਿਟੀ, ਜੋਧਪੁਰ ਤੋਂ ਹੁੰਦਾ ਹੋਇਆ ਹੁਣ ਕੇਂਦਰੀ ਦਿੱਲੀ ਤੱਕ ਆਣ ਪਹੁੰਚਾ ਹੈ।

ਏ ਬੀ ਵੀ ਪੀ ਵਾਲਿਆਂ ਦੇ ਇਹਨਾਂ ਕਾਰਿਆਂ ਦਾ ਵਿਰੋਧ ਹੋਣਾ ਸੀ ਤੇ ਹੋ ਵੀ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ, ਜਿਹੜੇ ਖ਼ੁਦ ਦਿੱਲੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ, ਨੇ ਸ਼ਨੀਵਾਰ ਵਾਲੇ ਦਿਨ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਕਹਿ ਦਿੱਤਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਭਨਾਂ ਨੂੰ ਹੱਕ ਹੈ, ਪਰ ਕਿਸੇ ਨੂੰ ਵੀ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਕੌਮ ਦੀ ਪ੍ਰਭੂਸੱਤਾ ਨੂੰ ਹੀ ਅਣਡਿੱਠ ਕਰ ਦੇਵੇ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ, ਜਿਸ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਰਾਜਧਾਨੀ ਵਿਚਲੀ ਅਮਨ-ਕਨੂੰਨ ਦੀ ਵਿਵਸਥਾ ਨੂੰ ਕਾਇਮ ਰੱਖੇ, ਨੇ ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਬਾਰੇ ਇਹ ਟਵੀਟ ਕਰ ਦਿੱਤਾ ਕਿ ਉਸ ਦੇ ਦਿਮਾਗ਼ ਵਿੱਚ ਕਿਸੇ ਨੇ ਜ਼ਹਿਰ ਭਰ ਦਿੱਤਾ ਹੈ। ਕੇਂਦਰੀ ਮੰਤਰੀ ਵੈਂਕੱਈਆ ਨਾਇਡੂ ਨੇ ਗੁਰਮੇਹਰ ਵੱਲੋਂ ਪ੍ਰਗਟਾਏ ਪ੍ਰਤੀਕਰਮ ਬਾਰੇ ਇਹ ਕਹਿ ਦਿੱਤਾ ਕਿ ਇਸ ਪਿੱਛੇ ਕਾਂਗਰਸ ਦੀ ਸਾਜ਼ਿਸ਼ ਕੰਮ ਕਰ ਰਹੀ ਹੈ।

ਗੁਰਮੇਹਰ ਨੇ ਕੇਵਲ ਇਹੋ ਕਿਹਾ ਸੀ ਕਿ ਉਹ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਤੇ ਏ ਬੀ ਵੀ ਪੀ ਵਾਲਿਆਂ ਕੋਲੋਂ ਡਰਦੀ ਨਹੀਂ। ਉਸ ਨੇ ਕਿਹਾ ਕਿ ਉਸ ਦੇ ਪਿਤਾ ਕੈਪਟਨ ਮਨਦੀਪ ਸਿੰਘ ਜੰਗ ਵਿੱਚ ਸ਼ਹੀਦ ਹੋਏ ਹਨ। ਭਾਜਪਾ ਦੇ ਇੱਕ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਨੇ ਉਸ ਦੀ ਤੁਲਨਾ ਦਾਊਦ ਇਬਰਾਹੀਮ ਨਾਲ ਕਰਦਿਆਂ ਕਿਹਾ ਕਿ ਘੱਟੋ-ਘੱਟ ਦਾਊਦ ਨੇ ਆਪਣੇ ਦੇਸ-ਵਿਰੋਧੀ ਕਾਰਿਆਂ ਨੂੰ ਸਹੀ ਕਰਾਰ ਦੇਣ ਲਈ ਆਪਣੇ ਬਾਪ ਦਾ ਨਾਂਅ ਨਹੀਂ ਸੀ ਲਿਆ।

ਹੁਣ ਗੁਰਮੇਹਰ ਵੱਲੋਂ ਦਿੱਲੀ ਦੀ ਮਹਿਲਾ ਕਮਿਸ਼ਨ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਮਿਸ਼ਨ ਦੀ ਮੁਖੀ ਨੇ ਇਸ ਦਾ ਨੋਟਿਸ ਲੈਂਦਿਆਂ ਹੋਇਆਂ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਉਸ ਨੂੰ ਸੁਰੱਖਿਆ ਪ੍ਰਦਾਨ ਕਰੇ।

ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਵੱਲੋਂ ਉਨ੍ਹਾਂ ਵਿਦਿਆਰਥੀਆਂ, ਲੇਖਕਾਂ, ਫ਼ਿਲਮਕਾਰਾਂ ਤੇ ਪੱਤਰਕਾਰਾਂ ਨੂੰ ਧਮਕਾਉਣ ਦਾ ਸਿਲਸਿਲਾ ਜਾਰੀ ਹੈ, ਜਿਹੜੇ ਰਾਜ ਤੇ ਸਮਾਜ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਖੁੱਲ੍ਹ ਕੇ ਕਰਦੇ ਹਨ। ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਭਾਜਪਾ ਤੇ ਉਸ ਦੇ ਹਮਾਇਤੀ ਸੰਗਠਨ ਆਪਣੀ ਰਾਏ ਦਾ ਖੁੱਲ੍ਹ ਕੇ ਇਜ਼ਹਾਰ ਕਰਨ ਵਾਲਿਆਂ ਨੂੰ ਦੇਸ-ਧਰੋਹੀ ਤੱਕ ਗਰਦਾਨਣ ਲੱਗ ਪਏ ਹਨ।

ਸਿਆਸੀ ਆਗੂਆਂ ਤੋਂ ਲੈ ਕੇ ਮੀਡੀਆ ਤੇ ਸਧਾਰਨ ਲੋਕਾਂ ਤੱਕ ਉਸ ਦੇ ਹੱਕ ਵਿੱਚ ਨਿੱਤਰ ਆਏ ਹਨ। ਇਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਜੇ ਸਰਕਾਰ ਨੇ ਹੁਣ ਵੀ ਗੁਰਮੇਹਰ ਨੂੰ ਧਮਕੀਆਂ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਨੂੰ ਇਸ ਦੇ ਮੰਦਭਾਗੇ ਨਤੀਜੇ ਭੁਗਤਣੇ ਪੈਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.