ਗੁਰਮੇਹਰ ਕੌਰ ਨੇ ਬਿਲਕੁਲ ਸਹੀ ਕਿਹਾ ਕਿ ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਸਗੋਂ ਜੰਗ ਨੇ ਮਾਰ ਦਿੱਤਾ

ਨਵੀਂ ਦਿੱਲੀ,- ਦਿੱਲੀ ਵਿੱਚ ਵਿਦਿਆਰਥਣ ਗੁਰਮੇਹਰ ਕੌਰ ਦੇ ਮੁੱਦੇ ਤੋਂ ਮੱਚੇ ਹੋਏ ਘਮਾਸਾਨ ਤੋਂ ਬਾਅਦ ਉਸ ਦਾ ਪਰਿਵਾਰ ਵੀ ਆਪਣੀ ਧੀ ਦੇ ਸਮਰਥਨ ਵਿੱਚ ਆ ਗਿਆ ਹੈ। ਪੂਰੇ ਵਿਵਾਦ ਦੇ ਦੌਰਾਨ ਗੁਰਮੇਹਰ ਦੇ ਦਾਦਾ ਕੰਵਲਜੀਤ ਸਿੰਘ ਨੇ ਆਪਣੀ ਪੋਤੀ ਦਾ ਸਮਰਥਨ ਕਰਦਿਆਂ ਸਰਕਾਰ ਦੀ ਭੂਮਿਕਾ ਉੱਤੇ ਸਵਾਲ ਉਠਾਏ ਹਨ ਅਤੇ ਨਾਲ ਹੀ ਆਪਣੇ ਪੁੱਤਰ ਨੂੰ ਗੁਆਉਣ ਦਾ ਦਰਦ ਵੀ ਬਿਆਨ ਕੀਤਾ ਹੈ।ਸੇਵਾ ਮੁਕਤ ਕੈਪਟਨ ਕੰਵਲਜੀਤ ਸਿੰਘ ਨੇ ਕਿਹਾ, ‘ਅਸੀਂ ਪੁੱਤਰ ਤਾਂ ਗੁਆ ਹੀ ਦਿੱਤਾ, ਹੁਣ ਬੇਟੀ ਨੂੰ ਧਮਕੀ ਮਿਲ ਰਹੀ ਹੈ। ਕੋਈ ਚਿੰਤਾ ਨਹੀਂ, ਜ਼ਿਆਦਾ ਤੋਂ ਜ਼ਿਆਦਾ ਕੀ ਹੋਵੇਗਾ, ਬੇਟੀ ਨੂੰ ਮਾਰ ਹੀ ਦੇਣਗੇ ਇਹ ਲੋਕ। ਜਦੋਂ ਜੰਗ ਵਿੱਚ ਪੁੱਤਰ ਗੁਆਇਆ ਸੀ, ਓਦੋਂ ਵੀ ਭਾਜਪਾ ਦੀ ਸਰਕਾਰ ਸੀ। ਅੱਜ ਵੀ ਉਸ ਦੀ ਸਰਕਾਰ ਹੈ। ਉਸ ਸਮੇਂ ਵੀ ਸਾਨੂੰ ਕੁਝ ਨਹੀਂ ਮਿਲਿਆ ਅਤੇ ਅੱਜ ਵੀ ਨਹੀਂ ਮਿਲੇਗਾ। ਕੇਂਦਰੀ ਮੰਤਰੀ ਕਿਰਣ ਰਿਜਿਜੂ ਨੇ ਕਹਿ ਦਿੱਤਾ ਕਿ ਦੇਸ਼-ਧਰੋਹ ਹੋ ਰਿਹਾ ਹੈ, ਕੌਣ ਗੁਰਮੇਹਰ ਦੇ ਦਿਮਾਗ ਵਿੱਚ ਜ਼ਹਿਰ ਭਰ ਰਿਹਾ ਹੈ? ਸਰਕਾਰ ਮਾਮਲੇ ਨੂੰ ਸਹੀ ਤਰੀਕੇ ਨੂੰ ਕਿਉਂ ਨਹੀਂ ਨਜਿੱਠ ਰਹੀ?’ ਕੈਪਟਨ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੋਤੀ ਨੇ ਕੁਝ ਗਲਤ ਨਹੀਂ ਕਿਹਾ। ਪੂਰਾ ਪਰਿਵਾਰ ਉਸ ਦੇ ਨਾਲ ਹੈ। ਸਰਕਾਰ ਨੂੰ ਭੱਖਦਾ ਮੁੱਦਾ ਸੁਲਝਾਉਣਾ ਚਾਹੀਦਾ ਹੈ। ਗੁਰਮੇਹਰ ਨੇ ਠੀਕ ਸਹੀ ਕਿਹਾ ਹੈ, ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਜੰਗ ਵਿੱਚ ਮਾਰਿਆ ਗਿਆ। ਅਸੀਂ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਾਂ।

ਜਲੰਧਰ :-ਗੁਰਮੇਹਰ ਕੌਰ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ ਕਿ ਮੈਂ ਆਪਣੀ ਪੋਤੀ ਦੇ ਕਦਮ ਦੀ ਸ਼ਲਾਘਾ ਕਰਦਾ ਹਾਂ ਅਤੇ ਉਸ ਦੇ ਨਾਲ ਹਾਂ, ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ, ਪਰ ਮੈਂ ਉਸ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਾਂ। ਉਨ੍ਹਾ ਕਿਹਾ ਕਿ ਕੋਈ ਸਾਡੀ ਕੌਮੀਅਤ ‘ਤੇ ਉਂਗਲੀ ਨਹੀਂ ਕਰ ਸਕਦਾ। ਉਨ੍ਹਾ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਇਸ ਮਾਮਲੇ ਨੂੰ ਖ਼ਤਮ ਕੀਤਾ ਜਾਵੇ।

ਉਨ੍ਹਾ ਕਿਹਾ ਕਿ ਜੇ ਇੱਕ ਲੜਕੀ ਆਪਣੀ ਗੱਲ ਰੱਖਦੀ ਹੈ ਤਾਂ ਇਹ ਏਨਾ ਵੱਡਾ ਮੁੱਦਾ ਕਿਵੇਂ ਬਣ ਸਕਦਾ ਹੈ। ਕਮਲਜੀਤ ਸਿੰਘ ਨੇ ਵੀ ਕਿਹਾ ਕਿ ਪੰਜਾਬੀ ਤਾਂ ਦੇਸ਼ ਲਈ ਜਾਨ ਵੀ ਦੇ ਦਿੰਦੇ ਹਨ ਅਤੇ ਸਾਡੇ ਸਾਰੇ ਰਿਸ਼ਤੇਦਾਰ ਅਤੇ ਸੰਬੰਧੀ ਫ਼ੌਜ ‘ਚ ਕੰਮ ਕਰਦੇ ਹਨ।ਗੁਰਮੇਹਰ ਕੌਰ ਦੀ ਕੌਮੀਅਤ ਅਤੇ ਦੇਸ਼ ਭਗਤੀ ‘ਤੇ ਸੁਆਲ ਕਰਨ ਵਾਲਿਆਂ ਨੂੰ ਕਮਲਜੀਤ ਸਿੰਘ ਨੇ ਕਿਹਾ ਕਿ ਅਸੀਂ ਦੇਸ਼ ਲਈ ਆਪਣੇ ਬੱਚੇ ਗੁਆਏ ਹਨ ਅਤੇ ਸਾਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ।

ਕੇਜਰੀਵਾਲ ਵੀ ਗੁਰਮਿਹਰ ਦੇ ਨਾਲ, ਸੰਘੀਆਂ ‘ਤੇ ਤਿੱਖਾ ਹਮਲਾ

ਨਵੀਂ ਦਿੱਲੀ: ਏ.ਬੀ.ਵੀ.ਪੀ. ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਗੁਰਮਿਹਰ ਕੌਰ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਿੱਤਰ ਆਏ ਹਨ। ਇਸ ਮੁੱਦੇ ਉੱਤੇ ਕੇਜਰੀਵਾਲ ਦੇ ਨਿਸ਼ਾਨੇ ਉੱਤੇ ਬੀਜੇਪੀ ਤੇ ਏ.ਬੀ.ਵੀ.ਪੀ. ਦੋਵੇਂ ਹੀ ਹਨ।

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਤੇ ਏ.ਬੀ.ਵੀ.ਪੀ. ਵਾਲੇ ਖ਼ੁਦ ਹੀ ਦੇਸ਼ ਵਿਰੋਧੀ ਨਾਅਰੇ ਲਵਾਉਂਦੇ ਹਨ। ਕੇਜਰੀਵਾਲ ਨੇ ਗੁਰਮਿਹਰ ਕੌਰ ਮਾਮਲੇ ‘ਤੇ ਕਿਹਾ ਕਿ ਏ.ਬੀ.ਵੀ.ਪੀ. ਦੀ ਗੁੰਡਾਗਰਦੀ ਤੇ ਜਬਰ ਜਨਾਹ ਦੀਆਂ ਧਮਕੀਆਂ ਨੂੰ ਲੈ ਕੇ ਉਹ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.