Ad-Time-For-Vacation.png

ਉੱਭਰ ਰਹੇ ਸਰੀ ਦੇ ਨੌਜਵਾਨਾਂ ਨੇ ‘Surrey Steps Up’ ਸਮਾਗਮ ਵਿੱਚ ਕਈ ਪ੍ਰਭਾਵਸ਼ਾਲੀ ਪ੍ਰੋਜੈਕਟ ਸਾਂਝੇ ਕੀਤੇ

ਸਰੀਬੀ.ਸੀ. – ਸਰੀ ਭਰ ਤੋਂ ਆਏ ਨੌਜਵਾਨ ਲੀਡਰਾਂ ਨੇ ਸ਼ੁੱਕਰਵਾਰ ਨੂੰ ਸਿਟੀ ਹਾਲ ਵਿੱਚ ਇਕੱਠੇ ਹੋ ਕੇ ਸਰੀ ਸਟੈੱਪਸ ਅੱਪ ਯੂਥ ਸ਼ੋਅਕੇਸ (Surrey Steps Up Youth Showcase) ਦੌਰਾਨ ਆਪਣੇ ਵਿਚਾਰ, ਰਚਨਾਤਮਿਕਤਾ ਅਤੇ ਕਮਿਊਨਿਟੀ ਪਹਿਲਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਵਿੱਚ 39 ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਦੀਆਂ ਇੰਟਰੈਕਟਿਵ ਪ੍ਰਦਰਸ਼ਨੀਆਂ ਅਤੇ ਪੇਸ਼ਕਾਰੀਆਂ ਸ਼ਾਮਲ ਸਨ। ਇਨ੍ਹਾਂ ਵਿੱਚ ਇੱਕ ਨੌਜਵਾਨਾਂ ਦੁਆਰਾ ਚਲਾਈ ਜਾ ਰਹੀ ਗੈਰ-ਮੁਨਾਫ਼ਾ ਸੰਸਥਾ ਆਰਟਲਿਫ਼ਟ (Artlift ) ਵੀ ਸ਼ਾਮਲ ਸੀ, ਜੋ ਪਹੁੰਚਯੋਗ ਅਤੇ ਕਮਿਊਨਿਟੀ-ਆਧਾਰਿਤ ਪ੍ਰੋਗਰਾਮਾਂ ਰਾਹੀਂ ਨੌਜਵਾਨ ਕਲਾਕਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉੱਚਾ ਚੁੱਕਣ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਸਟੋਰੀਕੀਪਰਜ਼ (Storykeepers) ਨੌਜਵਾਨਾਂ ਦੀ ਅਗਵਾਈ ਹੇਠ ਇੱਕ ਨਾਗਰਿਕ ਭਾਗੀਦਾਰੀ ਪਹਿਲ ਹੈ, ਜੋ ਸਾਡੇ ਭਾਈਚਾਰੇ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਇਕੱਠੀਆਂ ਕਰਕੇ ਅਤੇ ਸੰਭਾਲ ਕੇ ਪੀੜ੍ਹੀਆਂ ਨੂੰ ਜੋੜਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਵਿੱਚ ਬੀ.ਸੀ. ਭਰ ਵਿੱਚੋਂ ਸਭ ਤੋਂ ਵੱਧ ਨੌਜਵਾਨ ਆਬਾਦੀ ਹੈ। ਨਵੇਂ ਵਿਗਿਆਨੀਆਂ ਤੋਂ ਲੈ ਕੇ ਪੀੜ੍ਹੀ-ਦਰ-ਪੀੜ੍ਹੀ ਕਹਾਣੀਕਾਰਾਂ ਤੱਕ, ਸਾਡੇ ਨੌਜਵਾਨ ਆਪਣੇ ਸਕੂਲਾਂ, ਆਂਢ-ਗੁਆਂਢ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਰਹੇ ਹਨ। ਸਿਟੀ ਕੌਂਸਲ ਦੀ ਤਰਫੋਂ,  ਮੈਂ ਹਰ ਹਿੱਸਾ ਲੈਣ ਵਾਲੇ ਨੌਜਵਾਨ ਦਾ ਧੰਨਵਾਦ ਕਰਦੀ ਹਾਂ, ਜੋ ਸਾਨੂੰ ਸਭ ਨੂੰ ਪ੍ਰੇਰਿਤ ਕਰ ਰਹੇ ਹਨ।”

ਸਰੀ ਸਟੈੱਪਸ ਅੱਪ, ਜੋ ਸਰੀ ਸ਼ਹਿਰ, ਸਰੀ ਪੁਲਿਸ ਸਰਵਿਸ, ਸਰੀ ਸਕੂਲ ਡਿਸਟ੍ਰਿਕਟ ਅਤੇ ਸਰੀ ਸਟੈੱਪਸ ਅੱਪ ਯੂਥ ਪਲੈਨਿੰਗ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ, ਜੋ ਨੌਜਵਾਨਾਂ ਨੂੰ ਆਪਣੇ ਭਾਈਚਾਰਿਆਂ ਨੂੰ ਆਕਾਰ ਦੇਣ ਵਾਲੀਆਂ ਵਿਚਾਰਧਾਰਾ ਅਤੇ ਕਾਰਵਾਈਆਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਸਿਟੀ ਦੇ ਯੂਥ ਸਰਵਿਸਿਜ਼ ਦੀ ਫੰਕਸ਼ਨਲ ਮੈਨੇਜਰ ਏਰੀਅਲ ਪੈਟਰਸਨ (Arielle Patterson) ਨੇ ਕਿਹਾ, “ਸ਼ਹਿਰ ਭਰ ਦੇ ਨੌਜਵਾਨਾਂ ਨੂੰ ਇਕੱਠੇ ਹੁੰਦੇ ਵੇਖਣਾ ਹਮੇਸ਼ਾ ਹੀ ਖ਼ਾਸ ਪਲ ਹੁੰਦਾ ਹੈ। ਮੈਂ ਹਮੇਸ਼ਾ ਹੀ ਜਮਾਂ ਕਾਰਵਾਈਆਂ ਜਾਂਦੀਆਂ ਪੇਸ਼ਕਾਰੀਆਂ ਦੀ ਉੱਚ-ਗੁਣਵੱਤਾ ਅਤੇ ਨੌਜਵਾਨਾਂ ਦੇ ਪ੍ਰਭਾਵ ਤੋਂ ਲਗਾਤਾਰ ਪ੍ਰਭਾਵਿਤ ਹੁੰਦੀ ਹਾਂ। ਭਵਿੱਖ ਦੇ ਇਨ੍ਹਾਂ ਨੇਤਾਵਾਂ ਦਾ ਜਸ਼ਨ ਮਨਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।”

ਸਰੀ ਸਟੈੱਪਸ ਅੱਪ ਬਾਰੇ ਵਧੇਰੇ ਜਾਣਕਾਰੀ ਲਈ, ਸਿਟੀ ਦੀ ਵੈੱਬਸਾਈਟ ‘ਤੇ ਜਾਓ।    

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.