ਪੱਤਰ ਪੇ੍ਰਰਕ, ਪਟਿਆਲਾ : ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਧੀਨ ਪਟਿਆਲਾ ਤੇ ਨਾਭਾ ਸਬ ਡਿਵੀਜ਼ਨ ਦੇ ਉਸਾਰੀ ਕਾਮਿਆਂ ਲਈ 5 ਕਰੋੜ 43 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਰਾਸ਼ੀ 2331 ਅਰਜ਼ੀ ਧਾਰਕਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ ਖਾਤਿਆਂ ਵਿਚ ਪਾਈ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਲਾਭ ਦੇਣ ਹਿਤ 5,43,63,000 ਰੁਪਏ ਦੀ ਰਕਮ ਸਕੱਤਰ ਬੋਰਡ ਪਾਸੋਂ ਮੰਗ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹਨਾ ਸਕੀਮਾਂ ਦਾ ਹਰ ਯੋਗ ਵਿਅਕਤੀ ਨੂੰ ਲਾਭ ਦਿੱਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐੱਸਡੀਐੱਮ ਪਟਿਆਲਾ ਅਤੇ ਨਾਭਾ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਪੱਧਰ ‘ਤੇ ਬਣਾਈਆਂ ਗਈਆਂ ਕਮੇਟੀਆਂ ਵੱਲੋਂ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ ਵੱਖ ਸਕੀਮਾਂ ਅਧੀਨ ਲਾਭ ਦੇਣ ਲਈ ਤਜਵੀਜ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੇਬਰ ਇੰਸਪੈਕਟਰਾਂ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਪ੍ਰਰਾਪਤ ਆਨ ਲਾਈਨ ਪ੍ਰਤੀਬੇਨਤੀਆਂ ਕਮੇਟੀ ਮੈਂਬਰਾਂ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਕਮੇਟੀ ਵੱਲੋਂ ਇਨਾਂ੍ਹ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਹੋਰ ਸਕੀਮਾਂ ਤਹਿਤ ਵੀ ਦਿੱਤੀ ਜਾਵੇਗੀ ਸਹਾਇਤਾ

ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੇ ਦੱਸਿਆ ਕਿ ਪਟਿਆਲਾ ਤੇ ਨਾਭਾ ਵਿਖੇ ਵਜ਼ੀਫ਼ਾ ਸਕੀਮ ਤਹਿਤ 2025 ਅਰਜ਼ੀਆਂ ਪ੍ਰਰਾਪਤ ਹੋਈਆਂ ਜਿਨ੍ਹਾਂ ‘ਤੇ ਕਾਰਵਾਈ ਕਰਦਿਆਂ 2,59,06,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸੇ ਤਰਾਂ ਐਕਸ ਗੇ੍ਸ਼ੀਆ ਸਕੀਮ ਤਹਿਤ 106 ਅਰਜ਼ੀਆਂ ਪ੍ਰਰਾਪਤ ਹੋਈ ਜਿਨ੍ਹਾਂ ਨੂੰ 2,37,40,000 ਰੁਪਏ ਦਿੱਤੇ ਜਾਣਗੇ, ਦਾਹ ਸੰਸਕਾਰ ਸਕੀਮ ‘ਚ 67 ਅਰਜ਼ੀਆਂ ਪ੍ਰਰਾਪਤ ਹੋਈਆਂ ਜਿਨ੍ਹਾਂ ਨੂੰ 13,40,000 ਰੁਪਏ, ਸ਼ਗਨ ਸਕੀਮ ਦੇ 61 ਲਾਭਪਾਤਰੀਆਂ ਨੂੰ 28,31,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। ਐੱਲਟੀਸੀ ਸਕੀਮ ਤਹਿਤ 36 ਲਾਭਪਾਤਰੀਆਂ ਨੂੰ 3,52,000 ਰੁਪਏ, ਪ੍ਰਸੂਤਾ ਲਾਭ ਸਕੀਮ ਦੀਆਂ 10 ਅਰਜ਼ੀਆਂ ‘ਤੇ 98,000 ਰੁਪਏ ਅਤੇ ਮਾਨਸਿਕ ਰੋਗ ਸਕੀਮ ਦੇ 4 ਆਰਜ਼ੀਧਾਰਕਾਂ ਨੂੰ 96,000 ਰੁਪਏ ਅਤੇ ਬਾਲੜੀ ਸਕੀਮ ਦੇ 22 ਲਾਭਪਾਤਰੀਆਂ ਨੂੰ ਬੋਰਡ ਵੱਲੋਂ ਸੋਧੀ ਰਕਮ ਅਨੁਸਾਰ ਐੱਫਡੀਆਰ ਜਾਰੀ ਕੀਤੀ ਜਾ ਰਹੀ ਹੈ।