ਪੱਤਰ ਪੇ੍ਰਰਕ, ਜਲਾਲਾਬਾਦ : ਥਾਣਾ ਸਿਟੀ ਪੁਲਿਸ ਨੇ ਬਲੈਕਮੇਿਲੰਗ ਕਰਨ ਵਾਲੇ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਭਗਵਾਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 11, ਗੁਮਾਨੀ ਵਾਲਾ ਰੋਡ, ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 11 ਸਤੰਬਰ 2023 ਨੂੰ ਰਾਤ 9.30 ਵਜੇ ਆਪਣੇ ਫਾਰਮ ਹਾਊਸ ‘ਤੇ ਬੈਠਾ ਸੀ ਤਾਂ ਪ੍ਰਵੀਨ ਰਾਣੀ ਵਾਸੀ ਫਾਜ਼ਿਲਕਾ ਨੇ ਫੋਨ ਕਰਕੇ ਕਿਹਾ ਕਿ ਉਹ ਅਤੇ ਉਸ ਦਾ ਲੜਕਾ ਉਨ੍ਹਾਂ ਦੇ ਘਰ ਦੇ ਕੋਲੋਂ ਲੰਘ ਰਹੇ ਸਨ ਤੇ ਉਹ ਤਨਖਾਹ ਬਾਰੇ ਗੱਲ ਕਰਨਾ ਚਾਹੁੰਦੇ ਸਨ। ਜਦੋਂ ਉਹ ਤਨਖਾਹ ਬਾਰੇ ਗੱਲ ਕਰ ਰਹੇ ਸਨ ਤਾਂ 2 ਨੌਜਵਾਨ ਅੌਰਤਾਂ ਤੇ 8/9 ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋ ਗਏ ਤੇ ਭਗਵਾਨ ਸਿੰਘ ਦੇ ਕੱਪੜੇ ਉਤਾਰ ਦਿੱਤੇ ਅਤੇ ਇਕ ਅੌਰਤ ਪ੍ਰਵੀਨ ਰਾਣੀ ਉਸ ‘ਤੇ ਡਿੱਗ ਪਈ ਤੇ ਵਿਕਰਮ ਸਿੰਘ ਨੇ ਉਸ ਦੇ ਮੋਬਾਈਲ ‘ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਬਾਅਦ ‘ਚ ਉਕਤ ਵਿਅਕਤੀਆਂ ਨੇ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ। ਪੁਲਿਸ ਨੇ ਉਕਤ ਮੁਜ਼ਜਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।