Ad-Time-For-Vacation.png

ਉਮਰ ਅਬਦੁੱਲਾ ਦੇ ਬਿਆਨ ਨੇ ਪਾਇਆਂ ਭੜਥੂ: ਮੋਦੀ ਨੇ ਕਾਂਗਰਸ ਤੋਂ ਮੰਗਿਆ ਜਵਾਬ

ਬਾਂਦੀਪੁਰਾ(ਹਿੰਦੋਸਤਾਨ ਟਾਈਮਜ਼)ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕ ਸਭਾ ਚੋਣਾਂ ਲਈ ਰੈਲੀ ਕਰਦਿਆਂ ਬਾਂਦੀਪੁਰਾ ਚ ਕਿਹਾ ਕਿ ਬਾਕੀ ਰਿਆਸਤ ਬਿਨਾਂ ਸ਼ਰਤ ਦੇ ਦੇਸ਼ ਚ ਮਿਲੇ ਪਰ ਅਸੀਂ ਕਿਹਾ ਕਿ ਸਾਡੀ ਆਪਣੀ ਪਛਾਣ ਹੋਵੇਗੀ, ਆਪਣਾ ਸੰਵਿਧਾਨ ਹੋਵੇਗਾ। ਅਸੀਂ ਉਸ ਸਮੇਂ ਆਪਣੇ ‘ਸਦਰ ਏ ਰਿਆਸਤ’ ਅਤੇ ‘ਵਜ਼ੀਰ ਏ ਆਜ਼ਮ’ ਵੀ ਰੱਖਿਆ ਸੀ, ਇੰਸ਼ਾਹਅੱਲਾਹ ਉਸਨੂੰ ਵੀ ਅਸੀਂ ਵਾਪਸ ਲੈ ਆਵਾਗੇ।ਪੀਐਮ ਮੋਦੀ ਨੇ ਉਮਰ ਅਬਦੁੱਲਾ ਦੇ ਬਿਆਨ ਤੇ ਪਲਟਵਾਰ ਕਰਦਿਆਂ ਤੇਲੰਗਾਨਾ ਚ ਰੱਖੀ ਰੈਲੀ ਚ ਕਿਹਾ ਕਿ ਕਾਂਗਰਸ ਦੀ ਇਕ ਵੱਡੀ ਭਾਈਵਾਲ ਪਾਰਟੀ, ਮਹਾਗਠਜੋੜ ਦੇ ਸਭ ਤੋਂ ਤਗੜੇ ਹਾਥੀ, ਨੈਸ਼ਨਲ ਕਾਨਫ਼ਰੰਸ ਨੇ ਬਿਆਨ ਦਿੱਤਾ ਹੈ ਕਿ ਕਸ਼ਮੀਰ ਚ ਵੱਖਰਾ ਪੀਐਮ ਹੋਣਾ ਚਾਹੀਦਾ ਹੈ, ਤੁਸੀਂ ਮੈਨੂੰ ਦੱਸੋ, ਕਾਂਗਰਸ ਦੀ ਇਸ ਸਾਥੀ ਪਾਰਟੀ ਦੀ ਇਹ ਮੰਗ ਤੁਹਾਨੂੰ ਮਨਜ਼ੂਰ ਹੈ?” ਮੋਦੀ ਨੇ ਕਿਹਾ, ਉਹ ਕਹਿੰਦੇ ਹਨ ਕਿ ਘੜੀ ਦੀ ਸੁਈ ਪਿੱਛੇ ਲੈ ਜਾਣਗੇ ਤੇ 1953 ਦੇ ਪਹਿਲਾਂ ਦੀ ਹਾਲਤ ਪੈਦਾ ਕਰਨਗੇ ਅਤੇ ਹਿੰਦੁਸਤਾਨ ਚ ਦੋ ਪ੍ਰਧਾਨ ਮੰਤਰੀ ਹੋਣਗੇ, ਕਸ਼ਮੀਰ ਦਾ ਵੱਖਰਾ ਹੋਵੇਗਾ। ਜਵਾਬ ਕਾਂਗਰਸ ਨੂੰ ਦੇਣਾ ਪਵੇਗਾ, ਕੀ ਕਾਰਨ ਹਨ ਕਿ ਉਨ੍ਹਾਂ ਦੀ ਸਾਥੀ ਪਾਰਟੀ ਇਸ ਤਰ੍ਹਾਂ ਦੀਆਂ ਗੱਲਾਂ ਬੋਲਣ ਦੀ ਹਿੰਮਤ ਕਰ ਰਹੀ ਹੈ?”ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੱਜ ਕੱਲ੍ਹ ਇਕ ਦੂਜੇ ਤੇ ਦਾਗੀ ਹੋਣ ਦੇ ਦੋਸ਼ ਲਗਾ ਰਹੀਆਂ ਹਨ ਤਾਂ ਕਿ ਆਉਂਦੀਆਂ ਲੋਕ ਸਭਾ ਚੋਣਾਂ ਚ ਇਨ੍ਹਾਂ ਦੋਸ਼ਾਂ ਨੂੰ ਵੋਟਾਂ ਵਜੋਂ ਭੁਨਾਇਆ ਜਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.