ਹੈਪੀ ਜੱਲ੍ਹਾ, ਪਾਇਲ : ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਸਪੋਕਸਪਰਸਨ ਨੀਤੂ ਸਿੰਘ ਨੇ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਅਨੂਪਗੜ੍ਹ ਤੋ ਭਾਜਪਾ ਦੇ ਉਮੀਦਵਾਰ ਸੰਤੋਸ਼ ਬਾਬਰੀ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਦੇਸ ਅੰਦਰ ਭਾਜਪਾ ਇਮਾਨਦਾਰੀ ਤੇ ਵਿਕਾਸ ਦੀ ਮਿਸਾਲ ਹੈ ਤੇ ਦੇਸ਼ ਦਾ ਭਵਿੱਖ ਹੈ।

ਉਨ੍ਹਾਂ ਕਿਹਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਜ਼ਬੂਤ ਰਾਸ਼ਟਰ ਤੇ ਮਜ਼ਬੂਤ ਆਰਥਿਕਤਾ ਪ੍ਰਦਾਨ ਕਰਕੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦੇਸ ਪ੍ਰਤੀ ਬੇਹਦ ਸੰਜੀਦਾ ਹੈ। ਇਨ੍ਹਾਂ ਚੋਣਾਂ ‘ਚ ਵੀ ਕਾਂਗਰਸ ਦਾ ਕਲੇਸ਼ ਸਾਹਮਣੇ ਆ ਰਿਹਾ ਹੈ ਤੇ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਰਾਜਸਥਾਨ ‘ਚ ਭਾਜਪਾ ਨੂੰ ਵੋਟ ਦੇਣ ਤਾਕਿ ਸੂਬਾ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ।

ਇਸ ਮੌਕੇ ਅਮਰੀਕ ਕੌਰ, ਰੀਟਾ ਚੌਹਾਨ, ਸਰਬੀਲਾ ਠਾਕਰ, ਸੁਨੀਤਾ ਚੌਹਾਨ, ਸੰਦੀਪ ਕੌਰ ਭੁੱਲਰ ਆਦਿ ਹਾਜ਼ਰ ਸਨ।