ਪੱਤਰ ਪੇ੍ਰਰਕ, ਰਾਏਕੋਟ : ਪੰਜਾਬ ਸਰਕਾਰ ਵੱਲੋਂ ਦਿਹਾੜੀ ਦਾ ਸਮਾਂ ਵਧਾਉਣ ਖਿਲਾਫ਼ ਸੀਟੂ ਵੱਲੋਂ ਵਿੱਢੀ ਮੁਹਿੰਮ ਤਹਿਤ ਰਾਏਕੋਟ ਦੇ ਪਿੰਡ ਬੁਰਜ ਹਕੀਮਾਂ ਵਿਖੇ ਗੁਰਦੀਪ ਸਿੰਘ ਤੇ ਡਾ. ਕਰਮ ਚੰਦ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾਈ ਆਗੂ ਦਲਜੀਤ ਕੁਮਾਰ ਗੋਰਾ ਤੇ ਡਾ. ਪ੍ਰਕਾਸ਼ ਬਰ੍ਹਮੀ ਨੇ ਸ਼ਿਰਕਤ ਕੀਤੀ।

ਇਸ ਪ੍ਰਦਰਸ਼ਨ ਦੌਰਾਨ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਜੁੜੇ ਵੱਡੀ ਗਿਣਤੀ ‘ਚ ਮਰਦ ਤੇ ਅੌਰਤਾਂ ਨੇ ਸਰਕਾਰ ਵੱਲੋਂ ਜਾਰੀ 12 ਘੰਟੇ ਦਿਹਾੜੀ ਦੇ ਆਰਡੀਨੈਂਸ ਦੀਆਂ ਕਾਪੀਆਂ ਸਾੜੀ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ ਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ, ਉਥੇ ਹੀ ਸਰਕਾਰ ਦੇ ਇਸ ਮਜ਼ਦੂਰ ਵਿਰੋਧੀ ਫ਼ੈਸਲੇ ਖਿਲਾਫ਼ 17 ਨਵੰਬਰ ਨੂੰ ਲੇਬਰ ਕਮਿਸ਼ਨਰ ਪੰਜਾਬ ਦੇ ਮੋਹਾਲੀ ਦਫ਼ਤਰ ਵਿਖੇ ਕੀਤੇ ਜਾਣ ਵਾਲੇ ਿਘਰਾਓ ਲਈ ਲੋਕਾਂ ਨੂੰ ਲਾਮਬੰਦ ਕੀਤਾ।

ਇਸ ਮੌਕੇ ਪਿੰਡ ਵਾਸੀਆਂ ਨੇ ਸਹੁੰ ਚੁੱਕੀ ਕਿ ਜਿਨਾਂ ਚਿਰ ਪੰਜਾਬ ਸਰਕਾਰ ਇਸ ਮਜ਼ਦੂਰ ਮਾਰੂ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ, ਉਨਾ ਚਿਰ ਲੇਬਰ ਕਮਿਸ਼ਨਰ ਦਾ ਿਘਰਾਓ ਕੀਤਾ ਜਾਵੇਗਾ। ਇਸ ਸਮੇਂ ਅਮਨਦੀਪ ਸਿੰਘ, ਪਾਲ ਸਿੰਘ, ਬਲਵੀਰ ਸਿੰਘ, ਵਿੱਕੀ ਸਿੰਘ, ਜਸਵੀਰ ਕੌਰ, ਪਰਮਨੀਤ ਕੌਰ, ਸਿੰਦਰ ਕੌਰ, ਕੁਲਵੰਤ ਕੌਰ, ਜਸਮੇਲ ਕੌਰ ਹਾਜ਼ਰ ਸਨ।