ਸੁਖਦੇਵ ਗਰਗ, ਜਗਰਾਓਂ : ਸਥਾਨਕ ਆਰ ਕੇ ਸਕੂਲ ਵਿਖੇ ਵੀਰਵਾਰ ਵਿਦਿਆਰਥੀਆਂ ਨੂੰ ਜਿੱਥੇ ਆਲਾ ਦੁਆਲਾ ਸਾਫ਼ ਰੱਖਣ ਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਉੱਥੇ ਪੋਸਟਰ ਤੇ ਦੀਵਾ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।

ਸਵੱਛ ਭਾਰਤ ਮੁਹਿੰਮ ਤਹਿਤ ਬ੍ਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ ਸਵੱਛਤਾ, ਪ੍ਰਦੂਸ਼ਣ ਤੇ ਗਰੀਨ ਦੀਵਾਲੀ ਸਬੰਧੀ ਪੋਸਟਰ ਤੇ ਦੀਵਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੇ ਮੁੱਖ ਮਹਿਮਾਨ ਇੰਜੀਨੀਅਰ ਯਸ਼ਿਕਾ ਗੁਪਤਾ ਸਨ, ਸ਼ਸ਼ੀ ਭੂਸ਼ਨ ਜੈਨ ਤੇ ਰਾਜ ਜੈਨ ਨੇ ਵਿਦਿਆਰਥੀਆਂ ਨੂੰ ਸਾਫ਼ ਸਫ਼ਾਈ ਰੱਖਣ ਤੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਿਨ ਬ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।

ਇਸ ਮੌਕੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਕੈਪਟਨ ਨਰੇਸ਼ ਵਰਮਾ ਵੱਲੋਂ ਸਪਾਂਸਰ ਕੀਤੀਆਂ ਟਰਾਫ਼ੀ ਨਾਲ ਮਹਿਮਾਨਾਂ ਸਮੇਤ ਪਿੰ੍ਸੀਪਲ ਸੀਮਾ ਸ਼ਰਮਾ ਤੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਸਨਮਾਨਿਤ ਕਰਦਿਆਂ ਸਕੂਲ ਵੱਲੋਂ ਗਿਫ਼ਟ ਵੰਡੇ। ਇਸ ਮੌਕੇ ਸਵੱਛ ਭਾਰਤ ਟੀਮ ਦੇ ਸੀਐੱਫ ਰਮਿੰਦਰ ਕੌਰ, ਸਰਬਜੀਤ ਕੌਰ, ਨਵਜੋਤ ਕੌਰ, ਗੁਰਦੀਪ ਸਿੰਘ, ਮਨੀ, ਸਾਬਕਾ ਪਿੰ੍ਸੀਪਲ ਵਿਨੋਦ ਦੂਆ, ਸੰਤੋਸ਼ ਰਾਣੀ, ਪਰਮਜੀਤ ਉੱਪਲ, ਮਨੀਸ਼ਾ ਸ਼ਰਮਾ, ਆਂਚਲ, ਡਿੰਪਲ ਤੇ ਸਮੂਹ ਸਟਾਫ਼ ਹਾਜ਼ਰ ਸੀ।