ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਪੰਜਾਬ ਦੇ ਲੋਕਾਂ ਨੂੰ ਬਦਲਾਅ ਦੀ ਆਸ ਵਿਖਾ ਕੇ ਸੱਤਾ ‘ਚ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁਹਾਜ ‘ਤੇ ਬੁਰੀ ਤਰ੍ਹਾਂ ਫਲਾਪ ਚੁੱਕੀ ਹੈ। ਕਿਸੇ ਪਾਸੇ ਵੀ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਤੇ ਸੂਬੇ ਦੇ ਲੋਕਾਂ ਦਾ ਸੂਬਾ ਸਰਕਾਰ ਤੋਂ ਮੋਹ ਪੂਰੀ ਤਰਾਂ ਭੰਗ ਹੋ ਚੁੱਕਾ ਹੈ।
ਉਕਤ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਪੀਏਡੀਬੀ ਦੋਰਾਹਾ ਦੇ ਸਾਬਕਾ ਉਪ ਚੇਅਰਮੈਨ ਜਸਕਰਨਜੀਤ ਸਿੰਘ ਪਿੰਟੂ ਰੌਣੀ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਹਲਕਾ ਪਾਇਲ ਦੇ ਪ੍ਰਧਾਨ ਦਰਸ਼ਨ ਸਿੰਘ ਰੌਣੀ ਨੇ ਕੀਤਾ। ਉਨ੍ਹਾਂ ਕਿਹਾ ਜਦੋਂ ਤੋਂ ਸੂਬੇ ਅੰਦਰ ਆਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਹਰ ਵਰਗ ਦੁਖੀ ਨਜ਼ਰ ਆ ਰਿਹਾ ਤੇ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੇਹਦ ਖ਼ਰਾਬ ਹੋ ਚੁੱਕੀ ਹੈ।
ਸੂਬੇ ‘ਚੋਂ ਨਸ਼ਿਆਂ ਤੇ ਭਿ੍ਸ਼ਟਾਚਾਰ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ਅੰਦਰ ਜਿੱਥੇ ਨਸ਼ਾ ਪਹਿਲਾਂ ਨਾਲੋਂ ਵੱਧ ਚੁੱਕਾ ਹੈ, ਉਥੇ ਹੀ ਭਿ੍ਸ਼ਟਾਚਾਰ ਵੀ ਹੱਦਾਂ ਟੱਪ ਚੁੱਕਾ ਹੈ। ਨਾ ਤਾਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ, ਨਾ ਕਣਕ ਦੀ ਨੁਕਸਾਨੀ ਫਸਲ ਦੇ ਕਿਸਾਨਾਂ ਨੂੰ ਤੇ ਨਾ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੁਝ ਮਿਲਿਆ, ਸਿਰਫ ਚੰਦ ਕੁ ਵਿਅਕਤੀਆਂ ਨੂੰ ਮੁਆਵਜਾ ਦੇਕੇ ਨਾਮ ਕਰ ਦਿੱਤਾ ਤੇ ਸੂਬੇ ਦੇ ਲੋਕ ਆਉਣ ਵਾਲੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰਰੀਸਦ, ਪੰਚਾਇਤੀ ਤੇ ਲੋਕ ਸਭਾ ਚੋਣਾਂ ‘ਚ ਆਪ ਨੂੰ ਸਬਕ ਸਿਖਾਉਣਗੇ।


