Ad-Time-For-Vacation.png

‘ਅਸੀਂ ਸਿੱਖ ਹਾਂ’ ਮੁਹਿੰਮ ਮੁੜ ਸ਼ੁਰੂ ਹੋਵੇਗੀ..

ਵਾਸ਼ਿੰਗਟਨ: ਸਿੱਖ ਭਾਈਚਾਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਮਰੀਕਾ ਵਿੱਚ ਵਸਦੇ ਸਿੱਖਾਂ ਨੇ ਮੁਹਿੰਮ ਸ਼ੁਰੂ ਕਰਨਗੇ। ਨਫ਼ਰਤੀ ਅਪਰਾਧਾਂ ‘ਚ ਵਾਧੇ ਮਗਰੋਂ ਸਿੱਖਾਂ ਨੇ ਅਪਰੈਲ ‘ਚ ‘ਵੀ ਆਰ ਸਿੱਖਜ਼’ (ਅਸੀਂ ਸਿੱਖ ਹਾਂ) ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਰਾਹੀਂ ਘੱਟ ਗਿਣਤੀ ਬਾਰੇ ਫੈਲੇ ਭਰਮਾਂ ਨੂੰ ਦੂਰ ਕੀਤਾ ਗਿਆ ਅਤੇ ਸਿੱਖੀ ਬਾਰੇ ਜਾਗਰੂਕ ਕਰਨ ਦੇ ਯਤਨ ਕੀਤੇ ਗਏ।ਜਥੇਬੰਦੀ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਤਹਿਤ ਮੁਲਕ ਭਰ ‘ਚੋਂ 9.2 ਕਰੋੜ ਲੋਕਾਂ ਨੇ ਦਸਤਖ਼ਤ ਕੀਤੇ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਸਿੱਖ ਵੱਖਰੀ ਕੌਮ ਹੈ।ਐਨਐਸਸੀ ਨੇ ਭਾਈਚਾਰੇ ਦੀ ਹਮਾਇਤ ਹਾਸਲ ਕਰਨ ਲਈ 14 ਸ਼ਹਿਰਾਂ ‘ਚ ਫੰਡ ਇਕੱਠੇ ਕਰਨ ਦੇ ਸਮਾਗਮ ਕਰਵਾਏ। ਇਸ ਮੁਹਿੰਮ ਦੀ ਕੁੱਲ ਲਾਗਤ 13 ਲੱਖ ਡਾਲਰ ਹੋਵੇਗੀ। ਐਨਐਸਸੀ ਦੇ ਸਹਿਬਾਨੀ ਅਤੇ ਸੀਨੀਅਰ ਸਲਾਹਕਾਰ ਡਾਕਟਰ ਰਾਜਵੰਤ ਸਿੰਘ ਨੇ ਕਿਹਾ ਕਿ ਸੀਮਤ ਫੰਡਾਂ ਨਾਲ ਅਮਰੀਕੀਆਂ ਨੂੰ ਸਮਝਾਇਆ ਗਿਆ ਕਿ ਸਿੱਖ ਕੌਣ ਹਨ। ਕੈਲੀਫੋਰਨੀਆ ਦੇ ਨਿੱਕ ਸਹੋਤਾ ਨੇ ਕਿਹਾ ਕਿ ਕਈ ਲੋਕਾਂ ਨੇ ਸਿੱਖਾਂ ਨੂੰ ਸੜਕਾਂ ‘ਤੇ ਰੋਕ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਐਨਐਸਸੀ ਦੇ ਇਕ ਹੋਰ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕਿਹਾ,”ਸਿੱਖਾਂ ਦੀ ਸ਼ਲਾਘਾ ਬਾਰੇ ਉਨ੍ਹਾਂ ਕੋਲ ਕਈ ਕਹਾਣੀਆਂ ਹਨ।

ਇਕ 92 ਵਰ੍ਹਿਆਂ ਦੀ ਮਹਿਲਾ ਆਈ ਅਤੇ ਮੇਰੇ ਗਲੇ ਲੱਗ ਕੇ ਦੱਸਿਆ ਕਿ ਕਿਵੇਂ ਵਿਤਕਰੇ ਕਰਕੇ 1928 ‘ਚ ਉਸ ਦੇ ਸਿੱਖ ਪਤੀ ਨੂੰ ਮੁਲਕ ਛੱਡਣਾ ਪਿਆ ਸੀ।” ਐਨਐਸੀ ਹੁਣ ਅਮਰੀਕੀ ਟੀਵੀ ਸਟੇਸ਼ਨਾਂ ਲਈ ਹਾਲੀਵੁੱਡ ਨਾਲ ਜੁੜੀ ਮੀਡੀਆ ਕੰਪਨੀ ਅਤੇ ਮਸ਼ਹੂਰ ਫਿਲਮ ਕੰਪਨੀ ਨਾਲ ਮਿਲ ਕੇ ਵੀਡੀਓ ਅਤੇ ਦਸਤਾਵੇਜ਼ੀ ਤਿਆਰ ਕਰਨ ਲਈ ਗੱਲਬਾਤ ਕਰ ਰਹੀ ਹੈ।

 

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.