Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

‘ਪੁਲਾੜ ‘ਚ ਬਹੁਤ ਤੇਜ਼ੀ ਨਾਲ ਘੁੰਮ ਰਿਹੈ ਸੂਰਜ ਤੋਂ 80 ਕਰੋੜ ਗੁਣਾ ਵੱਡਾ ਬਲੈਕਹੋਲ’

By uscreative Published 2 min read

ਵਾਸ਼ਿੰਗਟਨ— ਵਿਗਿਆਨਕਾਂ ਨੇ ਇਕ ਬਹੁਤ ਵੱਡੇ ਬਲੈਕਹੋਲ ਦਾ ਪਤਾ ਲਗਾਇਆ ਹੈ, ਜੋ ਕਿ ਸੂਰਜ ਤੋਂ 80 ਕਰੋੜ ਗੁਣਾ ਵੱਡਾ ਹੈ। ਇਸ ਬਲੈਕਹੋਲ ‘ਚ ਜੋ ਵੀ ਚੀਜ਼ ਜਾਂਦੀ ਹੈ ਉਹ ਵਾਪਸ ਨਹੀਂ ਪਰਤਦੀ।ਖੋਜਕਾਰਾਂ ਨੇ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰੀ ‘ਤੇ ਸਥਿਤ ਉਲਕਾ ਪਿੰਡਾਂ ਦਾ ਅਧਿਐਨ ਕਰਨ ਦੇ ਲਈ ਨਾਸਾ ਦੀ ਵਾਈਡ ਫੀਲਡ ਇੰਫ੍ਰਾਰੈਡ ਸਰਵੇ ਐਕਸਪਲੋਰਰ ਤੋਂ ਪ੍ਰਾਪਤ ਡਾਟੇ ਨੂੰ ਜ਼ਮੀਨ ‘ਤੇ ਹੋਏ ਸਰਵੇਖਣਾਂ ਨਾਲ ਜੋੜ ਕੇ ਦੇਖਿਆ ਤੇ ਫਿਰ ਚਿਲੀ ਦੀ ਕਾਰਨੇਜ ਆਬਜ਼ਰਵੇਟਰੀ ਦੀ ਮੇਗੈਲਨ ਟੈਲੀਸਕੋਪ ਦੇ ਰਾਹੀਂ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਖੋਜ ਕੇਂਦਰਾ ਨੇ ਮੇਗੈਲਨ ਦੇ ਰਾਹੀਂ ਵਾਈਜ਼ ਵਲੋਂ ਖੋਜੇ ਗਏ ਕਰੋੜਾਂ ਪਿੰਡਾਂ ‘ਚੋਂ ਕੁਝ ਦੀ ਪਛਾਣ ਕੀਤੀ।

ਅਮਰੀਕਾ ‘ਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰਟਰੀ ਦੇ ਡੇਨਿਅਲ ਸਟਰਨ ਨੇ ਕਿਹਾ ਕਿ ਸਾਡੀ ਉਮੀਦ ਤੋਂ ਉਲਟ ਇਹ ਬਲੈਕਹੋਲ ਮਹਾਵਿਸਫੋਟ ਦੇ ਸਿਰਫ 69 ਕਰੋੜ ਸਾਲ ਬਾਅਦ ਹੀ ਕਿਤੇ ਜ਼ਿਆਦਾ ਦੂਰੀ ‘ਤੇ ਚਲਾ ਗਿਆ, ਜੋ ਬਲੈਕਹੋਲ ਬਣਨ ਦੇ ਸਾਡੇ ਸਿਧਾਂਤਾ ਨੂੰ ਚੁਣੌਤੀ ਦਿੰਦਾ ਹੈ। ਇਹ ਨਵਾਂ ਬਲੈਕਹੋਲ ਪੁਲਾੜ ਦੇ ਕੇਂਦਰ ‘ਚ ਬਹੁਤ ਤੇਜ਼ੀ ਨਾਲ ਚੀਜ਼ਾਂ ਨਿਗਲ ਰਿਹਾ ਹੈ। ਖੋਜਕਾਰਾਂ ਦੇ ਮੁਤਾਬਕ ਇਸ ਦਿਲਚਸਪ ਖੋਜ ਰਾਹੀਂ ਉਹ ਦੌਰ ‘ਚ ਪੁਲਾੜ ਦੇ ਬਾਰੇ ‘ਚ ਮੌਲਿਕ ਸੂਚਨਾਵਾਂ ਮਿਲੇਗੀ, ਜਦੋਂ ਉਹ ਆਪਣੀ ਵਰਤਮਾਨ ਉਮਰ ਦਾ ਸਿਰਫ 5 ਫੀਸਦੀ ਹੀ ਰਿਹਾ ਹੋਵੇਗਾ।

 

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp