Ad-Time-For-Vacation.png

ਅਮਰੀਕੀ ਪਰਲ ਬੰਦਰਗਾਹ ’ਤੇ ਹਮਲਾ–2 ਹਲਾਕ, ਭਾਰਤੀ ਵਾਯੂਸੈਨਾ ਮੁਖੀ ਸਹੀ ਸਲਾਮਤ

ਟਾਪੂਆਂ ਨਾਲ ਬਣੇ ਅਮਰੀਕੀ ਸੂਬੇ ਹਵਾਈ ਦੀ ਪਰਲ ਬੰਦਰਗਾਹ ’ਤੇ ਅੱਜ ਇੱਕ ਬੰਦੂਕਦਾਰੀ ਨੇ ਹਮਲਾ ਕਰ ਦਿੱਤਾ। ਜਦੋਂ ਇਹ ਹਮਲਾ ਹੋਇਆ, ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌੜੀਆ ਆਪਣੀ ਟੀਮ ਨਾਲ ਉੱਥੇ ਹੀ ਮੌਜੂਦ ਸਨ। ਖ਼ਬਰ ਏਜੰਸੀ ANI ਮੁਤਾਬਕ ਅਮਰੀਕੀ ਸਮੁੰਦਰੀ ਫ਼ੌਜ ਤੇ ਹਵਾਈ ਫ਼ੌਜ ਦੇ ਹਵਾਈ ਸਥਿਤ ਪਰਲ ਹਾਰਬਰ–ਹਿਕਮ ਜੁਆਇੰਟ ਬੇਸ ਉੱਤੇ ਮੌਜੂਦ ਏਅਰ ਚੀਫ਼ ਮਾਰਸ਼ਲ ਤੇ ਉਨ੍ਹਾਂ ਦੀ ਪੂਰੀ ਟੀਮ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਅਮਰੀਕੀ ਪਰਲ ਹਾਰਬਰ ਬੇਸ ਉੱਤੇ ਘੁਸ ਕੇ ਇੱਕ ਬੰਦੂਕਧਾਰੀ ਨੇ ਅਚਾਨਕ ਉੱਥੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਦੋ ਆਮ ਵਿਅਕਤੀ ਮਾਰੇ ਗਏ ਹਨ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਉੱਥੇ ਅੱਗ ਲਾਉਣ ਦਾ ਵੀ ਜਤਨ ਕੀਤਾ। ਸੁਰੱਖਿਆ ਜਵਾਨਾਂ ਨੇ ਜਦੋਂ ਉਸ ਹਮਲਾਵਰ ਨੂੰ ਫੜਨਾ ਚਾਹਿਆ, ਤਾਂ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.