Skip to content
Saturday, October 17, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਸੰਸਦ ਮੈਂਬਰਾਂ ਨੂੰ ਹੁਣ ਨਹੀਂ ਮਿਲੇਗਾ ਸਸਤਾ ਖਾਣਾ; ਖਤਮ ਹੋਵੇਗੀ ਸਬਸਿਡੀ

By Admin Published 2 min read
ਸੰਸਦ ਦੀ ਕਨਟੀਨ ‘ਚ ਮਿਲਣ ਵਾਲੀ ਸਬਸਿਡੀ ਹੁਣ ਖਤਮ ਹੋਵੇਗੀ। ਸਾਰੀਆਂ ਪਾਰਟੀਆਂ ਨੇ ਇਸ ‘ਤੇ ਸਹਿਮਤੀ ਜਤਾਈ ਹੈ। ਕੈਂਟੀਨ ‘ਚ ਮਿਲਣ ਵਾਲੇ ਸਸਤੇ ਖਾਣੇ ‘ਤੇ ਸਬਸਿਡੀ ਖਤਮ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸੰਸਦ ਦੀ ਕੰਟੀਨ ਨੂੰ ਸਾਲਾਨਾ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਜੋ ਹੁਣ ਖਤਮ ਹੋ ਜਾਵੇਗੀ।  ਸੂਤਰਾਂ ਮੁਤਾਬਕ ਲੋਕ ਸਭਾ ਦੀ ਬਿਜਨੈਸ ਸਲਾਹਕਾਰ ਕਮੇਟੀ ‘ਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਇਕਮੱਤ ਹੁੰਦਿਆਂ ਸਬਸਿਡੀ ਖਤਮ ਕਰਨ ‘ਤੇ ਸਹਿਮਤੀ ਜਤਾਈ ਹੈ। ਹੁਣ ਕੈਂਟੀਨ ‘ਚ ਮਿਲਣ ਵਾਲਾ ਖਾਣਾ ਤੈਅ ਕੀਮਤ ‘ਤੇ ਹੀ ਮਿਲੇਗਾ। ਸੰਸਦ ਮੈਂਬਰ ਹੁਣ ਖਾਣੇ ਦੀ ਕੀਮਤ ਦੇ ਹਿਸਾਬ ਨਾਲ ਭੁਗਤਾਨ ਕਰਨਗੇ। ਸਪੀਕਰ ਓਮ ਬਿਰਲਾ ਦੇ ਸੁਝਾਅ ਤੋਂ ਬਾਅਦ ਇਸ ‘ਤੇ ਚਰਚਾ ਕੀਤੀ ਗਈ।

 

ਜ਼ਿਕਰਯੋਗ ਹੈ ਕਿ ਸੰਸਦ ਦੀ ਕੰਟੀਨ ‘ਚ ਖਾਣੇ ਦੀਆਂ ਕੀਮਤਾਂ ਸਮੇਂ-ਸਮੇਂ ‘ਤੇ ਮੀਡੀਆ ‘ਚ ਚਰਚਾ ਦਾ ਵਿਸ਼ਾ ਰਹੀਆਂ ਹਨ। ਹਾਲ ਹੀ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਹੋਸਟਲ ਅਤੇ ਕੈਂਟੀਨ ਵਿੱਚ ਫੀਸ ਵਾਧੇ ਤੋਂ ਬਾਅਦ ਵਿਦਿਆਰਥੀਆਂ ਨੇ ਸੰਸਦ ਦੀ ਕੈਂਟੀਨ ‘ਚ ਮਿਲਣ ਵਾਲੀ ਸਬਸਿਡੀ ਦੀ ਨਿਖੇਧੀ ਕੀਤੀ ਸੀ, ਜਿਸ ਤੋਂ ਬਾਅਦ ਇਸ ਸਬਸਿਡੀ ਨੂੰ ਖਤਮ ਕੀਤੇ ਜਾਣ ਦੀ ਚਰਚਾ ਸੀ। ਸੰਸਦ ਦੀ ਕੰਟੀਨ ਦੇ ਖਾਣੇ ਦੀ ਸੂਚੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp