Ad-Time-For-Vacation.png

ਅਮਰੀਕਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਪਿਛਲੇ ਢਾਈ ਸਾਲ ਦੌਰਾਨ ਰਿਕਾਰਡ ਤੋੜ ਹੋਇਆ ਵਾਧਾ ਭਾਰਤ ਲਈ ਚਿੰਤਾ ਦਾ ਵਿਸ਼ਾ- ਚਾਹਲ

ਜਲੰਧਰ-ਅਮਰੀਕਾ ਵਿਚ ਸਿਆਸੀ ਸ਼ਰਣ ਮੰਗਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਿਚ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ।ਇਸ ਗਲ ਦੀ ਜਾਣਕਾਰੀ ਦਿੰਦਿੰਆਂ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਅਮਰੀਕਾ ਦੇ ਸਿਟੀਜਨਸ਼ਿਪ ਤੇ ਇੰਮੀਗਰੇਸ਼ਨ ਸਰਵਿਸ ਵਿਭਾਗ ਵਲੋਂ ਫਰੀਡਮ ਆਫ ਇੰਨਫਰਮੇਸ਼ਨ ਐਕਟ ਤਹਿਤ ਪਰਾਪਤ ਹੋਈ ਜਾਣਕਾਰੀ ਅਨੁਸਾਰ ਵਿਭਾਗ ਦੇ ਡਾਇਰੈਕਟਰ ਜਿਲ.ਏ.ਈਗਲਸਟਨ ਨੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਨੂੰ ਭੇਜੇ ਗਏ ਇਕ ਪਤਰ ਨੰਬਰ ਚੋਾ2016000420 ਮਿਤੀ 25 ਜੁਲਾਈ 2016 ਰਾਹੀਂ ਦਸਿਆ ਹੈ ਕਿ ਸਾਲ 2013 ਦੌਰਾਨ ਅਮਰੀਕਾ ਵਿਚ ਸਿਆਸੀ ਸ਼ਰਣ ਮੰਗਣ ਵਾਲੇ ਕੁਲ 62405 ਵਿਚੋਂ 722 ਬਿਨੈਕਾਰ ਭਾਰਤ ਨਾਲ ਸਬੰਧ ਰਖਦੇ ਸਨ।ਇਸੇ ਤਰਾਂ ਸਾਲ 2014 ਦੌਰਾਨ ਕੁਲ 89,687 ਵੱਖ ਵੱਖ ਦੇਸ਼ਾਂ ਦੇ ਲੋਕਾਂ ਨੇ ਸਿਆਸੀ ਸ਼ਰਣ ਲੈਣ ਲਈ ਬਿਨੈਪਤਰ ਦਿਤਾ ਸੀ ਜਿਹਨਾਂ ਵਿਚ 2412 ਬਿਨੈਕਾਰ ਭਾਰਤ ਨਾਲ ਸਬੰਧਤ ਲੋਕ ਸਨ।ਸ: ਚਾਹਲ ਅਨੁਸਾਰ ਸਾਲ 2015 ਅਨੁਸਾਰ ਇਹ ਵਾਧਾ ਉਸ ਵਕਤ ਅਚਾਨਕ ਹੋਰ ਹੋ ਗਿਆ ਜਦ ਇਸ ਸਾਲ ਦੌਰਾਨ ਸਿਆਸੀ ਸ਼ਰਣ ਮੰਗਣ ਵਾਲੇ ਕੁਲ 128,204 ਲੋਕਾਂ ਵਿਚ 4434 ਭਾਰਤ ਨਾਲ ਸਬੰਧਤ ਬਿਨੈਕਾਰ ਸਨ।ਚਾਲੂ ਮਾਲ ਸਾਲ ਦੇ ਅ੍ਨਧ ਤਕ ਸਿਆਸੀ ਸ਼ਰਨ ਲੈਣ ਵਾਲੇ ਕੁਲ 55859 ਲੋਕਾਂ ਨੇ ਬਿਨੈਪਤਰ ਦਿਤ ਸੀ ਜਿਹਨਾਂ ਵਿਚ 1802 ਬਿਨੈਕਾਰ ਭਾਰਤ ਨਾਲ ਸਬੰਧਤ ਹਨ। ਸ: ਚਾਹਲ ਨੇ ਸ਼ਪਸ਼ਟ ਕੀਤਾ ਕਿ ਵਿਭਾਗ ਅਨੁਸਾਰ ਸਿਆਸੀ ਸ਼ਰਣ ਵਾਲੇ ਲੋਕਾਂ ਦੀ ਗਿਣਤੀ ਵਿਚ ਬੀਤ ਚੁਕੇ ਸਾਲ ਦੌਰਾਨ ਰਹਿ ਗਏ ਬਿਨੈਪਤਰਾਂ ਦੀ ਗਿਣਤੀ ਸ਼ਾਮਲ ਹੋ ਸਕਦੀ ਹੈ।ਸ: ਚਾਹਲ ਨੇ ਇਹ ਵੀ ਦਸਿਆ ਕਿ ਸਿਆਸੀ ਸ਼ਰਨ ਲੈਣ ਲਈ ਬਿਨੈਪਤਰ ਦੇਣ ਵਾਲੇ ਭਾਰਤੀ ਮੂਲ ਦੇ ਕੁਲ ਲੋਕਾਂ ਵਿਚੋਂ ਸਾਲ 2013 ਦੌਰਾਨ 92,ਸਾਲ 2014 ਦੌਰਾਨ 144,ਸਾਲ 2015 ਦੌਰਾਨ 181 ਤੇ ਸਾਲ 2016 ਦੇ ਅੱਧ ਤਕ 59 ਲੋਕਾਂ ਦੇ ਬਿਨੈਪਤਰ ਹੀ ਸ਼ਿਆਸੀ ਸ਼ਰਨ ਲਈ ਪਰਵਾਨ ਕੀਤੇ ਗਏ ਹਨ।ਸ: ਚਾਹਲ ਨੇ ਇਸ ਗਲ ਤੇ ਹੈਰਾਨਗੀ ਪਰਗਟ ਕੀਤੀ ਕਿ ਅਮਰੀਕਾ ਵਿਚ ਸਿਆਸੀ ਸ਼ਰਨ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਭਾਰਤ ਵਿਚ ਪਰਧਾਨ ਮੰਤਰੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਹੋ ਰਿਹਾ ਹੈ ਜਿਹੜਾ ਸਮੂਹ ਭਾਰਤ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ।ਸ: ਚਾਹਲ ਨੇ ਦਸਿਆ ਕਿ ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕਾ ਵੱਲ ਨੂੰ ਆਉਣ ਦਾ ਰੁਝਾਨ ਭਾਵੇਂ ਬੇਰੁਜਗਾਰੀ ਨਾਲ ਸਬੰਧਤ ਵੀ ਹੋ ਸਕਦਾ ਹੈ ਪਰ ਅਮਰੀਕਾ ਵਿਚ ਸਿਆਸੀ ਸ਼ਰਨ ਲੈਣ ਵਾਲੇ ਲੋਕਾਂ ਦੀ ਗਿਣਤੀ ਵਿਚ ਪਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਹੋ ਰਹੇ ਵਾਧੇ ਦੇ ਕਾਰਣਾਂ ਨੂੰ ਭਾਰਤ ਅੰਦਰ ਵੱਧ ਰਹੀ ਅਸਹਿਸ਼ੀਣਤਾ ਨੂੰ ਵੀ ਨਜਰ ਅੰਦਰ ਨਹੀਂ ਕੀਤਾ ਜਾ ਸਕਦਾ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.