ਅਮਰੀਕਾ ’ਚ ਕੋਰੋਨਾ ਦਾ ਕਹਿਰ ਜਾਰੀ, ਇੱਕ ਦਿਨ ’ਚ 1,200 ਮੌਤਾਂ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਕਹਿਰ ਹੁਣ ਦੁਨੀਆ ਦੇ ਹੋਰਨਾਂ ਹਿੱਸਿਆਂ ’ਚ ਅਨੇਕ ਮਨੁੱਖੀ ਜਾਨਾਂ ਅਜਾਈਂ ਲੈ ਰਿਹਾ ਹੈ। ਦੁਨੀਆ ’ਚ ਇਸ ਵਾਇਰਸ ਦੀ ਲਪੇਟ ’ਚ ਆਏ ਵਿਅਕਤੀਆਂ ਦੀ ਗਿਣਤੀ ਹੁਣ 13 ਲੱਖ ਦੇ ਨੇੜੇ ਪੁੱਜ ਚੁੱਕੀ ਹੈ। ਅਮਰੀਕਾ ’ਚ ਕੋਰੋਨਾ ਕਰਕੇ ਹਾਹਾਕਾਰ ਮਚੀ ਹੋਈ ਹੈ। ਪਿਛਲੇ 12 ਘੰਟਿਆਂ ’ਚ ਅਮਰੀਕਾ ਵਿੱਚ ਇਸ ਘਾਤਕ ਵਾਇਰਸ ਨੇ 1,200 ਮਨੁੱਖੀ ਜਾਨਾਂ ਲੈ ਲਈਆਂ ਹਨ। ਅਮਰੀਕਾ ’ਚ ਕੋਰੋਨਾ ਵਾਇਰਸ ਦੇ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਅੰਕੜਿਆਂ ਮੁਤਾਬਕ ਅਮਰੀਕਾ ’ਚ ਹਾਲਾਤ ਕਾਫ਼ੀ ਖ਼ਰਾਬ ਹਨ; ਇੱਥੇ 3.36 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਜਾ ਚੁੱਕੇ ਹਨ ਤੇ ਹੁਣ ਤੱਕ 9,633 ਵਿਅਕਤੀ ਮਾਰੇ ਗਏ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਮਦਦ ਵੀ ਮੰਗੀ ਹੈ। ਸ੍ਰੀ ਟਰੰਪ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਭਿਜਵਾਉਣ ਲਈ ਆਖਿਆ ਸੀ। ਇਸ ਦੇ ਜਵਾਬ ’ਚ ਭਾਰਤ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਸਾਡੇ ਤੋਂ ਜਿੰਨਾ ਵੀ ਹੋ ਸਕੇਗਾ, ਅਸੀਂ ਮਦਦ ਕਰਾਂਗੇ।

ਕੋਰੋਨਾ ਤੋਂ ਬਚਾਅ ਲਈ ਡੋਨਾਲਡ ਟਰੰਪ ਨੇ ਸਮੂਹ ਦੇਸ਼ ਵਾਸੀਆਂ ਨੂੰ ਜਨ–ਸਿਹਤ ਉਪਾਅ ਦੇ ਤੌਰ ਉੱਤੇ ਸਕਾਰਫ਼ ਜਾਂ ਘਰ ’ਚ ਬਣੇ ਮਾਸਕ ਨਾਲ ਚਿਹਰਾ ਢਕਣ ਦਾ ਸੁਝਾਅ ਦਿੱਤਾ ਹੈ। ਉਂਝ ਉਨ੍ਹਾਂ ਕਿਹਾ ਕਿ ਉਹ ਖੁਦ ਮਾਸਕ ਨਹੀਂ ਪਹਿਨਣਗੇ। ਅਮਰੀਕਾ ਦੇ ਰੋਗ ਨਿਯੰਤ੍ਰਣ ਤੇ ਰੋਕਥਾਮ ਕੇਂਦਰ (CDC) ਦਾ ਹਵਾਲਾ ਦਿੰਦਿਆਂ ਸ੍ਰੀ ਟਰੰਪ ਨੇ ਲੋਕਾਂ ਨੂੰ ਸਕਾਰਫ਼ ਜਾਂ ਘਰ ’ਚ ਬਣੇ ਕੱਭੜੇ ਦੇ ਮਾਸਕ ਨਾਲ ਚਿਹਰਾ ਢਕਣ ਦੀ ਅਪੀਲ ਕੀਤੀ ਹੈ ਪਰ ਮੈਡੀਕਲ ਮਾਸਕ ਸਿਹਤ ਕਾਮਿਆਂ ਲਈ ਛੱਡ ਦੇਣ ਦੀ ਬੇਨਤੀ ਕੀਤੀ ਹੈ। ਭਾਰਤ ’ਚ ਇਹ ਵਾਇਰਸ ਹੁਣ ਤੱਕ 89 ਜਾਨਾਂ ਲੈ ਚੁੱਕਾ ਹੈ ਅਤੇ 3,578 ਵਿਅਕਤੀ ਇਸ ਲਾਗ ਦੀ ਲਪੇਟ ’ਚ ਆ ਚੁੱਕੇ ਹਨ ਤੇ ਉਨ੍ਹਾਂ ਦਾ ਵੱਖੋ–ਵੱਖਰੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਪੂਰੀ ਦੁਨੀਆ ’ਚ ਇਸ ਵਾਇਰਸ ਨੇ ਹੁਣ ਤੱਕ 12.75 ਲੱਖ ਦੇ ਕਰੀਬ ਲੋਕਾਂ ਨੂੰ ਆਪਣੇ ਸ਼ਿਕੰਜੇ ’ਚ ਜਕੜ ਲਿਆ ਹੈ। ਉਨ੍ਹਾਂ ’ਚੋਂ ਬਹੁਤੇ ਠੀਕ ਹੋ ਰਹੇ ਹਨ ਪਰ ਕੁਝ ਹਾਲੇ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਹੁਣ ਤੱਕ 69,419 ਜਾਨਾਂ ਲੈ ਚੁੱਕਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.