ਪੱਤਰ ਪੇ੍ਰਰਕ, ਸਨੌਰ : ਸ਼ਹੀਦ ਸਭ ਦੇ ਸਾਂਝੇ ਤੇ ਕੌਮ ਦਾ ਸਰਮਾਇਆ ਹੁੰਦੇ ਹਨ, ਉਨਾਂ੍ਹ ਦੀ ਬਰਸੀ ਸਾਨੂੰ ਸਾਰਿਆ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਉਣੀ ਚਾਹੀਦੀ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪੋ੍. ਕ੍ਰਿਪਾਲ ਸਿੰਘ ਬਡੂੰਗਰ ਨੇ ਪਿੰਡ ਹਡਾਣਾ ਵਿਖੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 23 ਵੀਂ ਸਲਾਨਾ ਬਰਸੀ ਮੌਕੇ ਉਨਾਂ੍ਹ ਨੂੰ ਸ਼ਰਧਾਂਜਲੀ ਭੇਟ ਕਰਦਿਆ ਕੀਤਾ। ਉਨਾਂ੍ਹ ਕਿਹਾ ਕਿ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਨੇ ਦੇਸ਼ ਦੀ ਖਾਤਿਰ ਕਾਰਗਿਲ ਦੇ ਯੁੱਧ ‘ਚ ਜੋ ਮਹਾਨ ਕੁਰਬਾਨੀ ਦਿੱਤੀ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਅਮਰਜੀਤ ਸਿੰਘ ਜਾਗਦੇ ਰਹੋ, ਲਖਮੀਰ ਸਿੰਘ ਸਲੋਟ ਅਤੇ ਸਹੀਦ ਦੇ ਭਰਾ ਗੁਰਮੀਤ ਸਿੰਘ ਨੇ ਕੀਤੀ।
ਇਸ ਮੌਕੇ ਸ਼ਹੀਦ ਮਲਕੀਤ ਸਿੰਘ ਦੇ ਪਿਤਾ ਰਾਮ ਨਾਥ, ਭਰਾ ਗੁਰਮੀਤ ਸਿੰਘ, ਪਤਨੀ ਕਰਮਜੀਤ ਕੌਰ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਦੌਰਾਨ ਰਵਿੰਦਰ ਸਿੰਘ ਪਿਲਖਨੀ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਸ਼ਹੀਦ ਦੀਆਂ ਵਾਰਾਂ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਪੀਆਰਟੀਸੀ ਪੰਜਾਬ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਦਾ ਪ੍ਰਬੰਧ ਤੇ ਸਹਿਯੋਗ ਕੀਤਾ। ਇਸ ਮੌਕੇ ਹਰੀਸ਼ ਮਹਿਤੋ ਦਿੱਲੀ ਬਿਹਾਰ, ਨਾਰਾਇਣ ਬਾਈ ਰਾਜਸਥਾਨ, ਸਾਗਰ ਵੰਸੀ ਮਾਲੀ ਗੁਜਰਾਤ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਯੂਨਾਈਟਿਡ ਫਰੰਟ ਆਫ ਐਕਸ ਸਰਵਿਸ ਮੈਨ ਦੇ ਪ੍ਰਧਾਨ ਸੂਬੇਦਾਰ ਲਖਵਿੰਦਰ ਸਿੰਘ, ਹਰਪਾਲ ਸਿੰਘ ਚੀਮਾ ਹਡਾਣਾ, ਮਨਿੰਦਰ ਸਿੰਘ ਹਡਾਣਾ, ਤੇਜਿੰਦਰਪਾਲ ਸਿੰਘ ਸੰਧੂ, ਅਸ਼ਵਨੀ ਕੁਮਾਰ ਬੱਤਾ, ਬਲਜਿੰਦਰ ਸਿੰਘ ਿਢੱਲੋਂ ਤੇ ਗੁਲਾਬ ਸਿੰਘ ਦੂੰਦੀਮਾਜਰਾ ਆਦਿ ਹਾਜ਼ਰ ਸਨ।



