ਪੱਤਰ ਪੇ੍ਰਰਕ, ਦੋਰਾਹਾ : ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਦੋਰਾਹਾ ਪੁਲਿਸ ਵੱਲੋਂ ਸੰਨੀ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਲਮੀਕਿ ਮੁਹੱਲਾ ਦੋਰਾਹਾ ਦੀ ਸ਼ਿਕਾਇਤ ਤੋ ਬਾਅਦ ਮਾਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਸੰਨੀ ਨੇ ਦੱਸਿਆ ਬੀਤੇ ਦਿਨ ਉਹ ਆਪਣੇ ਮੋਟਰਸਾਈਕਲ ‘ਤੇ ਦੋਰਾਹਾ ਤੋਂ ਕੱਦੋ ਚੌਕ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਥੋੜਾ ਅੱਗੇ ਪੁੱਜਾ ਤਾਂ ਦੇਖਿਆ ਇਕ ਅਣਪਛਾਤਾ ਵਿਅਕਤੀ ਜ਼ਖ਼ਮੀ ਹਾਲਤ ‘ਚ ਪਿਆ ਸੀ, ਜਿਸ ਨੂੰ ਕਿਸੇ ਰਾਹਗੀਰ ਨੇ 108 ਐਂਬੂਲੈਂਸ ਨੂੰ ਫੋਨ ਕਰਕੇ ਬੁਲਾ ਲਿਆ ਤੇ ਇਲਾਜ ਲਈ ਲੈ ਗਏ। ਫੱਟੜ ਵਿਅਕਤੀ ਨੂੰ ਕਿਸੇ ਅਣਪਛਾਤੇ ਵਹੀਕਲ ਦੇ ਡਰਾਈਵਰ ਨੇ ਫੇਟ ਮਾਰ ਕੇ ਜ਼ਖ਼ਮੀ ਕੀਤਾ ਹੋਇਆ ਸੀ। ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋ ਗਈ।