ਨਵੀਂ ਦਿੱਲੀ, ਸਪੋਰਟਸ ਡੈਸਕ: Cricketers Died in 2023 : ਸਾਲ 2023 ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਸਾਲ ਕ੍ਰਿਕਟ ਜਗਤ ‘ਚ ਜਿੱਥੇ ਕਈ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਫੈਨਸ ਦਾ ਦਿਲ ਜਿੱਤਿਆ, ਉੱਥੇ, ਕੁਝ ਪ੍ਰਸਿੱਧ ਹਸਤੀਆਂ ਨੇ ਦੁਨੀਆਂ ਨੂੰ ਅਲਵਿਦਾ ਆਖਿਆ।

ਸਾਲ 2023 ‘ਚ ਅਜਿਹੇ ਪਲ਼ ਵੀ ਵੇਖਣ ਨੂੰ ਮਿਲੇ ਜਦੋਂ ਫੈਨਸ ਦੀਆਂ ਅੱਖਾਂ ਨਮ ਹੋਈਆਂ। ਅਜਿਹੇ ‘ਚ ਸਾਲ 2023 ਦੇ ਖ਼ਤਮ ਹੋਣ ਤੋਂ ਪਹਿਲਾਂ ਜਾਣਦੇ ਹਾਂ ਕ੍ਰਿਕਟ ਦੀਆਂ ਉਨ੍ਹਾਂ ਹਸਤੀਆਂ ਬਾਰੇ ਜਿਨ੍ਹਾਂ ਦਾ ਦੇਹਾਂਤ ਇਸ ਸਾਲ ‘ਚ ਹੋਇਆ।

2023 ‘ਚ ਇਨ੍ਹਾਂ ਕ੍ਰਿਕਟਰਾਂ ਨੇ ਦੁਨੀਆਂ ਨੂੰ ਆਖਿਆ ਅਲਵਿਦਾ

1. ਬਿਸ਼ਨ ਸਿੰਘ ਬੇਦੀ (Bishan Singh Bedi)

ਸੂਚੀ ‘ਚ ਪਹਿਲੇ ਨੰਬਰ ‘ਤੇ ਹੈ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਨਾਂ, ਜਿਨ੍ਹਾਂ ਨੇ ਸਾਲ 2023 (Year Ender Cricket 2023) ‘ਚ 77 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਿਹਾ। 77 ਸਾਲ ਦੇ ਬਿਸ਼ਨ ਸਿੰਘ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ 23 ਅਕਤੂਬਰ ਨੂੰ ਉਨ੍ਹਾਂ ਨੇ ਦੁਨੀਆ ਛੱਡ ਦਿੱਤੀ। ਬਿਸ਼ਨ ਸਿੰਘ ਬੇਦੀ ਨੇ ਆਪਣੇ ਕ੍ਰਿਕਟ ਕਰੀਅਰ 1966 ਤੋਂ 1979 ਤੱਕ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ।

2. ਹੀਥ ਸਟ੍ਰੀਕ (Heath Streak)

ਸੂਚੀ ‘ਚ ਦੂਜੇ ਨੰਬਰ ‘ਤੇ ਜਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਨਾਂ, ਜਿਨ੍ਹਾਂ ਨੇ 49 ਸਾਲ ਦੀ ਉਮਰ ‘ਚ ਕੈਂਸਰ ਕਾਰਨ ਇਸ ਸਾਲ ਦੁਨੀਆ ਛੱਡ ਦਿੱਤੀ। ਹੀਥ 100 ਟੈਸਟ ਵਿਕਟਾਂ ਅਤੇ 2000 ਦੌੜਾਂ ਪੂਰੀਆਂ ਕਰਨ ਵਾਲੇ ਦੇਸ਼ ਦੇ ਇਕਮਾਤਰ ਕ੍ਰਿਕਟਰ ਵੀ ਹਨ।

3. ਸਲੀਮ ਦੁਰਾਨੀ (Salim Durani)

ਸੂਚੀ ‘ਚ ਤੀਜੇ ਨੰਬਰ ‘ਤੇ ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਸਲੀਮ ਦੁਰਾਨੀ ਦਾ ਨਾਂ, ਜਿਨ੍ਹਾਂ ਨੇ 88 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਿਹਾ। 2 ਅਪ੍ਰੈਲ 2023 ਨੂੰ ਗੁਜਰਾਤ ‘ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਕਾਬੁਲ ‘ਚ ਜਨਮੇ ਸਲੀਮ ਨੇ 170 ਫਸਟ ਕਲਾਸ ਮੈਚਾਂ ‘ਚ 14 ਸੈਂਕੜਿਆਂ ਨਾਲ 8545 ਦੌੜਾਂ ਬਣਾਈਆਂ ਅਤੇ 484 ਵਿਕਟਾਂ ਲਈਆਂ।

4. ਸੁਧਾਰ ਨਾਇਕ (Sudhir Naik)

ਸੂਚੀ ‘ਚ ਚੌਥੇ ਨੰਬਰ ‘ਤੇ ਹੈ ਸੁਧੀਰ ਨਾਇਕ ਦਾ ਨਾਂ, ਜਿਨ੍ਹਾਂ ਨੇ 24 ਮਾਰਚ 2023 ਨੂੰ ਮੁੰਬਈ ‘ਚ ਆਖ਼ਰੀ ਸਾਹ ਲਿਆ। ਸ਼ਾਨਦਾਰ ਘਰੇਲੂ ਕ੍ਰਿਕਟ ‘ਚ ਨਾਇਕ ਨੇ 85 ਫਸਟ ਸ੍ਰੇਣੀ ਮੈਚਾਂ ‘ਚ 4376 ਦੌੜਾਂ ਬਣਾਈਆਂ, ਜਿਨ੍ਹਾਂ ‘ਚ 7 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 1974-75 ਤੱਕ ਭਾਰਤ ਲਈ 3 ਟੈਸਟ ਅਤੇ 2 ਇਕ ਰੋਜ਼ਾ ਮੈਚ ਵੀ ਖੇਡੇ, ਜਿਸ ਵਿੱਚ ਉਨ੍ਹਾਂ ਨੇ ਕ੍ਰਮਵਾਰ 141 ਅਤੇ 38 ਦੌੜਾਂ ਬਣਾਈਆਂ।

5. ਇਜਾਜ਼ ਬੱਟ (Ijaz Butt)

ਸੂਚੀ ‘ਚ ਪੰਜਵੇਂ ਨੰਬਰ ‘ਤੇ ਇਜਾਜ਼ ਬੱਟ ਦਾ ਨਾਂ ਹੈ, ਜਿਨ੍ਹਾਂ ਨੇ 85 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਿਹਾ। ਬੱਟ ਇਕ ਵਿਕਟਕੀਪਰ ਬੱਲੇਬਾਜ਼ ਸਨ, ਜਿਨ੍ਹਾਂ ਨੇ ਪਾਕਿਸਤਾਨ ਲਈ 8 ਟੈਸਟ ਮੈਚ ਖੇਡੇ, ਜਿਨ੍ਹਾਂ ‘ਚ ਇਕ ਅਰਧ-ਸੈਂਕੜਾ ਸ਼ਾਮਲ ਰਿਹਾ।