ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਅਕਸਰ ਹਰ ਮੈਚ ‘ਚ ਆਪਣੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਨੂੰ ਸਪੋਰਟ ਕਰਦੀ ਨਜ਼ਰ ਆਉਂਦੀ ਹੈ। ਇਸ ਵਿਸ਼ਵ ਕੱਪ ‘ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਸ਼ਾਨਦਾਰ ਪ੍ਰਦਰਸ਼ਨ ਤੇ ਕਾਫ਼ੀ ਮਿਹਨਤ ਦੇ ਬਾਵਜੂਦ ਟੀਮ ਇੰਡੀਆ ਇਹ ਮੈਚ ਨਹੀਂ ਜਿੱਤ ਸਕੀ। ਹਾਰ ਤੋਂ ਦੁਖੀ ਵਿਰਾਟ ਨੂੰ ਗਲੇ ਲਗਾ ਕੇ ਅਨੁਸ਼ਕਾ ਨੇ ਹਿੰਮਤ ਦਿੱਤੀ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਇਸ ਜੋੜੀ ਦੀ ਬਾਂਡਿੰਗ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਉੱਥੇ ਹੀ ‘ਟਾਈਗਰ 3’ ਦੀ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਦੋਵਾਂ ਦੀ ਬਾਂਡਿੰਗ ਦੀ ਤਾਰੀਫ਼ ਕੀਤੀ ਹੈ।

ਵਿਰਾਟ-ਅਨੁਸ਼ਕਾ ਦੀ ਬਾਂਡਿੰਗ ‘ਤੇ ਬੋਲੀ ਕੈਟਰੀਨਾ ਕੈਫ

ਕੈਟਰੀਨਾ ਕੈਫ ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਗੁਆਂਢੀ ਹੈ। ਵਿਆਹ ਤੋਂ ਬਾਅਦ ਅਦਾਕਾਰਾ ਇਨ੍ਹਾਂ ਦੇ ਗੁਆਂਢ ਵਿਚ ਸ਼ਿਫਟ ਹੋ ਗਈ। ਕੈਟਰੀਨਾ ਤੇ ਅਨੁਸ਼ਕਾ ਦੋਵੇਂ ਹੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਹਨ। ਉਨ੍ਹਾਂ ਨੇ ‘ਜਬ ਤਕ ਹੈ ਜਾਨ’ ‘ਚ ਕੰਮ ਕੀਤਾ, ਜਿਸ ਤੋਂ ਬਾਅਦ ਦੋਵੇਂ ਅਦਾਕਾਰਾ ਨੇ ਪ੍ਰੋਫੈਸ਼ਨਲ ਫਰੰਟ ‘ਤੇ ਚੰਗੇ ਰਿਸ਼ਤੇ ਬਣਾਈ ਰੱਖੇ।

ਹਾਲ ਹੀ ‘ਚ ਕੈਟਰੀਨਾ ਕੈਫ ਨੇ ਵਿਰਾਟ-ਅਨੁਸ਼ਕਾ ਦੀ ਬਾਂਡਿੰਗ ਅਤੇ ਅਨੁਸ਼ਕਾ ਦੇ ਵਿਰਾਟ ਦੇ ਸਮਰਥਨ ਦੀ ਖੁੱਲ੍ਹ ਕੇ ਤਾਰੀਫ ਕੀਤੀ। ਉਸ ਨੇ ਕਿਹਾ ਕਿ ਦੋਵਾਂ ਦਾ ਇਕ-ਦੂਜੇ ਲਈ ਸਮਰਥਨ ਦੇਖਣ ਲਾਇਕ ਹੁੰਦਾ ਹੈ।