ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਧਰਤੀ ‘ਤੇ ਖੇਡੇ ਜਾ ਰਹੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿਚ ਭਾਰਤੀ ਟੀਮ 19 ਨਵੰਬਰ ਨੂੰ ਆਸਟ੍ਰੇਲੀਆ ਨਾਲ ਭਿੜੇਗੀ। ਆਸਟ੍ਰੇਲੀਆਈ ਟੀਮ ਨੇ ਸੈਮੀਫਾਈਨਲ ਮੈਚ ਵਿਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੈਚ ਵਿਚ ਜਿੱਤ ਦੇ ਨਾਲ ਹੀ ਕੰਗਾਰੂ ਟੀਮ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਅੱਠਵੀਂ ਵਾਰ ਫਾਈਨਲ ਵਿਚ ਪ੍ਰਵੇਸ਼ ਕਰਨ ਵਾਲੀ ਟੀਮ ਬਣ ਗਈ ਹੈ।
ਇਸ ਮੈਚ ਤੋਂ ਬਾਅਦ ਜਦੋਂ ਆਸਟ੍ਰੇਲੀਆਈ ਟੀਮ ਦੇ ਮੁੱਖ ਖਿਡਾਰੀ ਸਟੀਵ ਸਮਿਥ ਨੂੰ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਭਾਰਤ ਵਿਰੁੱਧ ਉਨ੍ਹਾਂ ਦੀ ਖੇਡ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਹ ਗੱਲ ਨੂੰ ਘੁਮਾਉਣ ਲੱਗੇ ਤੇ ਆਪਣੀ ਖੇਡ ਯੋਜਨਾ ਦਾ ਖੁਲਾਸਾ ਨਹੀਂ ਕੀਤਾ।
ਫਾਈਨਲ ‘ਚ ਖੇਡ ਯੋਜਨਾ ਬਾਰੇ ਪੁੱਛਣ ‘ਤੇ ਰਹੇ ਚੁੱਪ
ਦਰਅਸਲ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ (IND vs AUS) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਦੇ ਖਿਲਾਫ ਫਾਈਨਲ ਮੈਚ ਖੇਡਣਾ ਹੈ। ਸੈਮੀਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਜਦੋਂ ਸਾਬਕਾ ਆਸਟ੍ਰੇਲੀਆਈ ਕਪਤਾਨ ਐਰੋਨ ਫਿੰਚ ਨੇ ਸਮਿਥ ਨੂੰ ਪੁੱਛਿਆ ਕਿ ਆਸਟ੍ਰੇਲੀਆ ਟੀਮ ਇੰਡੀਆ ਨੂੰ ਕਿਵੇਂ ਹਰਾ ਸਕਦੀ ਹੈ?
ਇਸ ਦੇ ਜਵਾਬ ‘ਚ ਸਮਿਥ ਨੇ ਕਿਹਾ ਕਿ ਇਹ ਚੰਗਾ ਸਵਾਲ ਹੈ। ਦਰਅਸਲ ਟੀਮ ਇੰਡੀਆ ਨੇ ਬਹੁਤ ਵਧੀਆ ਕ੍ਰਿਕਟ ਖੇਡੀ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਵਿਸ਼ਵ ਕੱਪ ‘ਚ ਇਕ ਵੀ ਮੈਚ ਨਹੀਂ ਹਾਰਿਆ। ਟੀਮ ਇੰਡੀਆ 1,30000 ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਜਾ ਰਹੀ ਹੈ। ਇਹ ਬਹੁਤ ਵਧੀਆ ਮਾਹੌਲ ਬਣਨ ਜਾ ਰਿਹਾ ਹੈ, ਮੈਂ ਇਸ ਦੀ ਉਡੀਕ ਕਰ ਰਿਹਾ ਹਾਂ।


