ਨਵੀਂ ਦਿੱਲੀ (ਪੀਟੀਆਈ) : ਸ੍ਰੀਲੰਕਾ ’ਤੇ ਦੱਖਣੀ ਅਫਰੀਕਾ ਖ਼ਿਲਾਫ਼ ਵਨ ਡੇ ਵਿਸ਼ਵ ਕੱਪ ਦੇ ਇੱਥੇ ਖੇਡੇ ਗਏ ਮੈਚ ਦੌਰਾਨ ਹੌਲੀ ਓਵਰਾਂ ਦੀ ਰਫ਼ਤਾਰ ਲਈ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਟੀਮ ਨੇ ਸ਼ਨਿਚਰਵਾਰ ਨੂੰ ਖੇਡੇ ਗਏ ਮੈਚ ਵਿਚ ਤੈਅ ਸਮੇਂ ਵਿਚ ਦੋ ਓਵਰ ਘੱਟ ਕੀਤੇ ਸਨ। ਇਸ ਕਾਰਨ ਆਈਸੀਸੀ ਦੇ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਉਸ ’ਤੇ ਇਹ ਜੁਰਮਾਨਾ ਲਾਇਆ। ਖਿਡਾਰੀਆਂ ਤੇ ਸਹਿਯੋਗੀ ਸਟਾਫ ਲਈ ਆਈਸੀਸੀ ਜ਼ਾਬਤੇ ਦੇ ਆਰਟੀਕਲ 2.22 ਦੇ ਮੁਤਾਬਕ ਕਿਸੇ ਵੀ ਟੀਮ ਦੇ ਹੌਲੀ ਓਵਰਾਂ ਦੀ ਰਫ਼ਤਾਰ ਲਈ ਤੈਅ ਸਮੇਂ ਵਿਚ ਇਕ ਓਵਰ ਘੱਟ ਕਰਨ ’ਤੇ ਖਿਡਾਰੀਆਂ ’ਤੇ ਮੈਚ ਫੀਸ ਦਾ ਪੰਜ ਫ਼ੀਸਦੀ ਜੁਰਮਾਨਾ ਲਾਇਆ ਜਾਂਦਾ ਹੈ। ਸ਼ਨਾਕਾ ਨੇ ਆਪਣਾ ਦੋਸ਼ ਸਵੀਕਾਰ ਕੀਤਾ ਹੈ ਇਸ ਲਈ ਇਸ ਮਾਮਲੇ ਵਿਚ ਅੱਗੇ ਸੁਣਵਾਈ ਦੀ ਲੋੜ ਨਹੀਂ ਪਈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


